ਹਾਜੀਪੁਰ, 19 ਅਪ੍ਰੈਲ (ਜੋਗਿੰਦਰ ਸਿੰਘ)- ਕਸਬਾ ਹਾਜੀਪੁਰ ਦੇ ਲਾਗਲੇ ਪਿੰਡ ਨਿੱਕੁਚੱਕ 'ਚ ਗੁਰਦੁਆਰਾ ਸਿੰਘ ਸਭਾ ਨਜ਼ਦੀਕ ਗਲੀਆਂ 'ਚ ਢਿੱਲੀਆਂ ਬਿਜਲੀ ਦੀਆਂ ਤਾਰਾਂ ਕਾਰਨ ਕਿਸੇ ਸਮੇਂ ਵੀ ਹਾਦਸਾ ਹੋ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ | ਦੇਖਣ 'ਚ ਆਇਆ ਹੈ ਕਿ ਨਿੱਕੁਚੱਕ ਗੁਰਦੁਆਰਾ ਸਿੰਘ ਸਭਾ ਨਾਲ ਲਗਦੀ ਗਲੀ 'ਚ ਬਿਜਲੀ ਦੀਆਂ ਤਾਰਾਂ ਇੰਨੀਆਂ ਢਿੱਲੀਆਂ ਹਨ ਕਿ ਗਲੀ ਚੋਂ ਗੁਜ਼ਰਨ ਵਾਲੇ ਮੁਹੱਲਾ ਵਾਸੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਬਿਜਲੀ ਦੀਆਂ ਤਾਰਾਂ ਬਹੁਤ ਢਿੱਲੀਆਂ ਹਨ ਨਾ ਤਾਂ ਉਹ ਗੱਡੀਆਂ ਖੜ੍ਹੀਆਂ ਕਰ ਸਕਦੇ ਹਨ ਤੇ ਜਦੋਂ ਗਲੀ ਦੀ ਸਫ਼ਾਈ ਕਰਦੇ ਹਨ ਤਾਂ ਤਾਰਾਂ ਸਿਰ ਨਾਲ ਟੱਕਰਦੀਆਂ ਹਨ ਜਿਸ ਕਾਰਨ ਵੱਡਾ ਹਾਦਸਾ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਮੁਹੱਲਾ ਨਿਵਾਸੀਆਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਬਿਜਲੀ ਦੀਆਂ ਤਾਰਾਂ ਕੱਸੀਆਂ ਜਾਣ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ | ਇਸ ਸਬੰਧ ਵਿਚ ਬਿਜਲੀ ਵਿਭਾਗ ਦੇ ਜੇ.ਈ ਸਰਵਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੌਕੇ ਦੇਖ ਕੇ ਇਸ ਦਾ ਹੱਲ ਕਰ ਦਿੱਤਾ ਜਾਵੇਗਾ |
ਨਿੱਕੂਚੱਕ 'ਚ ਢਿੱਲੀਆਂ ਬਿਜਲੀ ਦੀਆਂ ਤਾਰਾਂ ਕਾਰਨ ਵਾਪਰ ਸਕਦਾ ਹੈ ਹਾਦਸਾ
ਅਜੀਤ ਡੈਸਕ
20-04-2026