07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਐਮ.ਐਸ.ਕੇ. ਡੇ-ਬੋਰਡਿੰਗ ਸਕੂਲ ਦਾ ਸੀ.ਬੀ.ਐਸ.ਈ. ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

Ad Position 21
No active advertisement
ਅਜੀਤ ਡੈਸਕ 20-04-2026
ਟਾਂਡਾ ਉੜਮੁੜ, 19 ਅਪ੍ਰੈਲ (ਭਗਵਾਨ ਸਿੰਘ ਸੈਣੀ)- ਐਮ. ਐਸ. ਕੇ. ਡੇ ਬੋਰਡਿੰਗ ਸਕੂਲ ਕੋਟਲੀ ਜੰਡ ਦਾ ਸੀ. ਬੀ. ਐਸ. ਸੀ. ਦਸਵੀਂ ਦਾ ਨਤੀਜਾ 100 ਫ਼ੀਸਦੀ ਰਿਹਾ | ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਨੇ 94.2 ਫ਼ੀਸਦੀ ਨੰਬਰ ਲੈ ਕੇ ਪੂਰੇ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਸ, ਮਨਮੀਤ ਕੌਰ ਨੇ 94 ਫ਼ੀਸਦੀ ਨੰਬਰ ਲੈ ਕੇ ਦੂਸਰਾ, ਅੰਸ਼ਵੀਨ ਕੌਰ ਨੇ 93 ਫ਼ੀਸਦੀ ਨੰਬਰ ਲੈ ਕੇ ਤੀਸਰਾ ਸਥਾਨ, ਕਨਿਸ਼ਕਾ ਸੰਗਰ ਨੇ ਚੌਥਾ, ਅਤੇ ਕਰਨ ਜੋਤ ਸਿੰਘ ਨੇ ਪੰਜਵਾਂ ਸਥਾਨ ਹਾਸਲ ਕੀਤਾ | ਵੱਖ-ਵੱਖ ਵਿਸ਼ਿਆਂ ਵਿੱਚੋਂ ਬੱਚਿਆਂ ਨੇ ਜਿਵੇਂ ਕਿ ਅੰਗਰੇਜ਼ੀ ਵਿੱਚ 100 ਵਿੱਚੋਂ 99, ਪੰਜਾਬੀ ਵਿੱਚੋਂ 99, ਹਿੰਦੀ ਵਿੱਚੋਂ 97, ਆਈ. ਟੀ. ਵਿੱਚੋਂ 93, ਸਮਾਜਿਕ ਸਿੱਖਿਆ ਵਿੱਚੋਂ 90 ਪ੍ਰਤੀਸ਼ਤ ਨੰਬਰ ਲੈ ਕੇ ਦਸਵੀਂ ਦੇ ਨਤੀਜਿਆਂ ਵਿੱਚ ਮੱਲ੍ਹਾਂ ਮਾਰੀਆਂ | ਸਾਰੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ | ਬੱਚੇ ਅਤੇ ਮਾਪੇ ਵੱਖ-ਵੱਖ ਕਿਸਮਾਂ ਦੀਆਂ ਮਠਿਆਈਆਂ ਲੈ ਕੇ ਸਕੂਲ ਪਹੁੰਚੇ ਤੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ | ਇਸ ਖੁਸ਼ੀ ਦੇ ਮੌਕੇ ਸਕੂਲ ਦੇ ਪਿ੍ੰਸੀਪਲ ਹਰਦੇਵ ਸਿੰਘ ਨੇ ਬੱਚਿਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਪ੍ਰਧਾਨ ਆਕਾਸ਼ ਮਹਾਜਨ ਨੇ ਵੀ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਸੇਵਾ ਨੂੰ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਉਣ ਦੀ ਲੋੜ-ਡਾ. ਅਜੇ ਬੱਗਾ ਅਗਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਭੂਸ਼ਾਂ ਵਿਖੇ ਨਵੇਂ ਕਲਾਸਰੂਮ ਦਾ ਉਦਘਾਟਨ
Ad Position 24