07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਖ਼ੂਨਦਾਨ ਸੇਵਾ ਨੂੰ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਉਣ ਦੀ ਲੋੜ-ਡਾ. ਅਜੇ ਬੱਗਾ

Ad Position 21
No active advertisement
ਅਜੀਤ ਡੈਸਕ 20-04-2026
ਹੁਸ਼ਿਆਰਪੁਰ, 19 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਸੈਂਚੂਰੀਅਨ ਬਲੱਡ ਡੋਨਰ ਅਤੇ ਪਿਛਲੇ ਚਾਲੀ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਖ਼ੂਨਦਾਨ ਲਹਿਰ ਨਾਲ ਜੁੜੇ ਡਾ.ਅਜੇ ਬੱਗਾ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੇਸ਼, ਪ੍ਰਦੇਸ਼ ਜਾਂ ਇਲਾਕੇ ਦੀ 1 ਫੀਸਦੀ ਜਨਤਾ ਵੀ ਖ਼ੂਨਦਾਨ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾ ਲਵੇ ਤਾਂ ਹਸਪਤਾਲਾਂ ਵਿਚ ਖ਼ੂਨ ਦੀ ਘਾਟ ਸਦਕਾ ਦਾਖਲ ਮਰੀਜ਼ਾਂ ਦੀ ਬੁਝ ਰਹੀ ਜੀਵਨ ਜੋਤ ਨੂੰ ਜਗਮਗਾਏ ਰੱਖਣ ਵਿਚ ਸਹਾਇਤਾ ਮਿਲਦੀ ਹੈ | ਅੱਜ ਜਾਰੀ ਇੱਕ ਬਿਆਨ ਵਿਚ ਇੰਡੀਅਨ ਸੋਸਾਇਟੀ ਆਫ਼ ਬਲੱਡ ਟਰਾਂਸਫਿਊਜਨ ਅਤੇ ਇਮਿਊਨੋ ਹੇਮੋਟਾਲਜੀ ਦੀ ਪੰਜਾਬ ਚੈਪਟਰ ਦੇ ਪੈਟਰਨ ਡਾ.ਅਜੇ ਬੱਗਾ ਨੇ ਕਿਹਾ ਕਿ 18 ਸਾਲ ਤੋਂ 65 ਸਾਲ ਤੱਕ ਦੇ ਤੰਦਰੁਸਤ ਵਿਅਕਤੀਆਂ, ਜਿਨ੍ਹਾਂ ਦਾ ਭਾਰ 45 ਕਿਲੋਗ੍ਰਾਮ ਤੋਂ ਵੱਧ ਅਤੇ ਖ਼ੂਨ ਦੇ ਵਿਚ ਹੀਮੋਗਲੋਬਿਨ ਦੀ ਮਾਤਰਾ 12.5 ਗ੍ਰਾਮ ਪ੍ਰਤੀਸ਼ਤ ਤੋਂ ਵੱਧ ਹੋਵੇ ਤਾਂ ਉਹ ਵਿਅਕਤੀ ਹਰ ਤਿੰਨ ਮਹੀਨੇ ਬਾਅਦ ਖ਼ੂਨਦਾਨ ਦੀ ਸੇਵਾ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਵਿਗਿਆਨਾਂ ਵਲੋਂ ਕੀਤੀਆਂ ਗਈਆਂ ਖੋਜਾਂ ਦੇ ਆਧਾਰ ਤੇ ਤੱਥ ਸਾਹਮਣੇ ਆਏ ਹਨ ਕਿ ਰੈਗੂਲਰ ਖ਼ੂਨਦਾਨ ਦੀ ਸੇਵਾ ਕਰਨ ਵਾਲੇ ਵਿਅਕਤੀਆਂ ਨੂੰ ਦਿਲ ਦੀਆਂ ਬਿਮਾਰੀਆਂ ਦਾ ਖ਼ਤਰਾ 88% ਘੱਟ ਜਾਂਦਾ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਸੇਵਾ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਅਤੇ ਖ਼ੂਨ ਦੀ ਘਾਟ ਸਦਕਾ ਜੀਵਨ ਮੌਤ ਵਿਚ ਸੰਘਰਸ਼ ਕਰ ਰਹੇ ਵਿਅਕਤੀ ਦੀ ਜ਼ਿੰਦਗੀ ਬਚ ਜਾਂਦੀ ਹੈ | ਉਨ੍ਹਾਂ ਕਿਹਾ ਕਿ ਖ਼ੂਨਦਾਨ ਸੇਵਾ ਨੂੰ ਜੀਵਨ ਦਾ ਅਨਿੱਖੜਵਾਂ ਹਿੱਸਾ ਬਣਾਉਣ ਨਾਲ ਜਿੱਥੇ ਬਿਮਾਰੀਆਂ ਘਟਦੀਆਂ ਹਨ ਉੱਥੇ ਲੋਕਾਂ ਵਲੋਂ ਦਿੱਤੀਆਂ ਜਾ ਰਹੀਆਂ ਅਸੀਸਾਂ ਵਿਚ ਭਾਰੀ ਵਾਧਾ ਹੁੰਦਾ ਹੈ |
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਦਸੂਹਾ ਵਿਖੇ ਸੜਕ ਸੁਰੱਖਿਆ ਅਤੇ ਸਾਈਬਰ ਕ੍ਰਾਈਮ ਸੰਬੰਧੀ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਐਮ.ਐਸ.ਕੇ. ਡੇ-ਬੋਰਡਿੰਗ ਸਕੂਲ ਦਾ ਸੀ.ਬੀ.ਐਸ.ਈ. ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24