14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਭਾਜਪਾ ਆਗੂਆਂ ਵਲੋਂ ਦੁਬਾਰਾ ਵੋਟਰ ਸੂਚੀ ਸੋਧ ਲਈ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 22-04-2026
ਹੁਸ਼ਿਆਰਪੁਰ, 21 ਅਪ੍ਰੈਲ (ਨਰਿੰਦਰ ਸਿੰਘ ਬੱਡਲਾ)-ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਤੀਕਸ਼ਣ ਸੂਦ ਦੇ ਅਗਵਾਈ ਭਾਜਪਾ ਆਗੂਆਂ ਦਾ ਇਕ ਵਫ਼ਦ ਨਗਰ ਨਿਗਮ ਦੇ ਕਮਿਸ਼ਨਰ ਨੂੰ ਮਿਲਿਆ ਅਤੇ ਨਗਰ ਨਿਗਮ ਦੀ ਵੋਟਰ ਸੂਚੀ 'ਚ ਸੋਧ ਨੂੰ ਲੈ ਕੇ ਇਕ ਮੰਗ ਪੱਤਰ ਸੌਂਪਿਆ | ਇਸ ਮੌਕੇ ਤੀਕਸ਼ਣ ਸੂਦ ਨੇ ਦੱਸਿਆ ਕਿ ਵੋਟਾਂ ਲਈ ਜਾਰੀ ਸੂਚੀਆਂ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੀਆਂ ਖ਼ਾਮੀਆਂ ਦੇਖਣ ਨੂੰ ਮਿਲੀਆਂ ਹਨ | ਭਾਜਪਾ ਵਲੋਂ ਗਠਿਤ ਟੀਮ ਨੇ ਪਾਇਆ ਹੈ ਕਿ ਵਾਰਡਬੰਦੀ ਦੇ 31 ਦਸੰਬਰ 2025 ਨੂੰ ਜਾਰੀ ਹੋਈ ਨੋਟੀਫ਼ਿਕੇਸ਼ਨ ਦੀਆਂ ਸੀਮਾਵਾਂ ਨਗਰ ਨਿਗਮ ਵਲੋਂ ਬਣਾਏ ਗਏ ਨਕਸ਼ੇ ਦੇ ਵਾਰਡਾਂ ਨਾਲ ਮੇਲ ਨਹੀਂ ਖਾਂਦੀਆਂ | ਜਿਸਦੇ ਚੱਲਦਿਆਂ ਅਨੇਕਾਂ ਵੋਟਾਂ ਇੱਧਰ ਉੱਧਰ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ ਨਿਗਮ ਦੇ ਚੁਣਾਵੀ ਨਿਯਮਾਂ ਅਨੁਸਾਰ ਹੀ ਵਾਰਡਬੰਦੀ ਕਰਦੇ ਸਮੇਂ ਸਾਰੇ ਵਾਰਡਾਂ ਦੀ ਸੰਖਿਆ ਲਗਭਗ ਇਕ ਸਮਾਨ ਹੋਣੀ ਚਾਹੀਦੀ ਹੈ ਪਰੰਤੂ ਅਸਲ ਵਿਚ ਅਜਿਹਾ ਕੁੱਝ ਨਹੀਂ ਹੈ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 9 'ਚ ਸਿਰਫ਼ 539 ਵੋਟ ਦਿਖਾਏ ਗਏ ਹਨ ਜਦਕਿ ਵਾਰਡ ਨੰਬਰ 3 'ਚ ਵੋਟਾਂ ਦੀ ਸੰਖਿਆ 5296 ਦਿਖਾਈ ਗਈ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਨਸੰਖਿਆ ਦੀ ਗਿਣਤੀ ਵੀ ਕੱਚੇ ਮੁਲਾਜ਼ਮਾਂ ਵਲੋਂ ਕਰਵਾਈ ਗਈ ਹੈ, ਜਿਸ ਕਾਰਨ ਵੋਟਾਂ ਦੀ ਗਿਣਤੀ ਘੱਟ ਗਈ ਹੈ ਜਦਕਿ ਸ਼ਹਿਰ ਦੀ ਆਬਾਦੀ ਵੱਧ ਚੁੱਕੀ ਹੈ | ਭਾਜਪਾ ਆਗੂਆਂ ਨੇ ਮੰਗ ਕੀਤੀ ਕਿ ਉੱਚ ਪੱਧਰੀ ਕਮੇਟੀ ਬਣਾ ਕੇ ਵਾਰਡਬੰਦੀ ਦੇ ਨੋਟੀਫ਼ਿਕੇਸ਼ਨ ਅਨੁਸਾਰ ਨਕਸ਼ਾ ਬਣਾ ਕੇ ਦੁਬਾਰਾ ਵੋਟਰ ਸੂਚੀ ਬਣਾਈ ਜਾਵੇ | ਇਸ ਮੌਕੇ ਸਾਬਕਾ ਮੇਅਰ ਸ਼ਿਵ ਸੂਦ, ਸੁਰੇਸ਼ ਭਾਟੀਆ ਬਿੱਟੂ, ਵਿਨੋਦ ਪਰਮਾਰ, ਅਸ਼ਵਨੀ ਓਹਰੀ, ਯਸ਼ਪਾਲ ਸ਼ਰਮਾ, ਸੁਰਿੰਦਰ ਭੱਟੀ, ਰਜੀਵ ਮਹਾਜਨ ਤੇ ਅਸ਼ਵਨੀ ਗੈਂਦ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬ੍ਰਾਹਮਣ ਸਭਾ ਵਲੋਂ ਪਿ੍ੰਸੀਪਲ ਡਾ. ਵਰਿੰਦਰ ਕੌਰ ਦਾ ਸਨਮਾਨ ਅਗਲੀ ਖ਼ਬਰ ਵਿਸਾਖੀ ਮÏਕੇ ਗੁਰਦੁਆਰਾ ਗਲੈਂਨਵੁੱਡ ਵਿਖੇ ਵਿਸ਼ੇਸ਼ ਇਕੱਠ
Ad Position 24