ਵਿਸਾਖੀ ਮÏਕੇ ਗੁਰਦੁਆਰਾ ਗਲੈਂਨਵੁੱਡ ਵਿਖੇ ਵਿਸ਼ੇਸ਼ ਇਕੱਠ
ਅਜੀਤ ਡੈਸਕ
22-04-2026
-ਇਸ ਮੌਕੇ ਬਲੈਕਟਾਊਨ ਕੌਂਸਲ ਤੋਂ ਮੇਅਰ ਤੇ ਕੌਂਸਲਰ ਵਿਸ਼ੇਸ਼ ਤÏਰ 'ਤੇ ਗੁਰਦੁਆਰਾ ਸਾਹਿਬ ਪਹੁੰਚੇ
ਸਿਡਨੀ, 21 ਅਪ੍ਰੈਲ (ਹਰਕੀਰਤ ਸਿੰਘ ਸੰਧਰ)-ਸਿੱਖਾਂ ਦੇ ਪਵਿੱਤਰ ਤਿਉਹਾਰ ਵਿਸਾਖੀ ਦੇ ਮੌਕੇ 'ਤੇ ਗੁਰਦੁਆਰਾ ਗਲੈਂਨਵੁੱਡ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਏ ਗਏ, ਜਿੱਥੇ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਤ ਕੀਤੀ | ਇਸ ਮÏਕੇ ਭਾਰੀ ਇਕੱਠ ਹੋਏ ਅਤੇ ਸੰਗਤ ਨੇ ਭਗਤੀ ਭਾਵ ਨਾਲ ਸਮਾਗਮਾਂ ਵਿਚ ਹਿੱਸਾ ਲਿਆ | ਸਮਾਗਮ ਦÏਰਾਨ ਸਿੱਖ ਧਰਮ ਦੇ ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਨੇ ਵਿਸ਼ੇਸ਼ ਹਾਜ਼ਰੀ ਭਰੀ ਅਤੇ ਸੰਗਤ ਨੂੰ ਗੁਰਮਤਿ ਨਾਲ ਜੁੜਨ ਦਾ ਸੰਦੇਸ਼ ਦਿੱਤਾ | ਗੁਰਦੁਆਰਾ ਰਾਗੀ ਜਥਿਆਂ ਭਾਈ ਪਿ੍ਤਪਾਲ ਸਿੰਘ ਜੀ ਨੇ ਕੀਰਤਨ ਰਾਹੀਂ ਹਾਜ਼ਰੀਨ ਨੂੰ ਰੂਹਾਨੀ ਮਾਹÏਲ ਨਾਲ ਜੋੜਿਆ ਗਿਆ | ਇਸ ਦੇ ਨਾਲ ਹੀ ਨਿਸ਼ਾਨ ਸਾਹਿਬ ਦੀ ਸੇਵਾ ਅਤੇ ਅੰਮਿ੍ਤ ਸੰਚਾਰ ਵੀ ਕਰਵਾਇਆ ਗਿਆ¢ਇਸ ਵਿਸ਼ੇਸ਼ ਮÏਕੇ 'ਤੇ ਬਲੈਕਟਾਊਨ ਕੌਂਸਲ ਦੇ ਮਾਨਯੋਗ ਮੇਅਰ ਅਤੇ ਕÏਾਸਲਰ ਵੀ ਖ਼ਾਸ ਤÏਰ 'ਤੇ ਗੁਰਦੁਆਰਾ ਸਾਹਿਬ ਪਹੁੰਚੇ¢ ਉਨ੍ਹਾਂ ਨੇ ਗੁਰਦੁਆਰੇ 'ਚ ਬਣੇ ਅਜਾਇਬ ਘਰ ਦਾ ਦÏਰਾ ਕੀਤਾ ਤੇ ਸਿੱਖ ਇਤਿਹਾਸ ਨਾਲ ਸੰਬੰਧਿਤ ਤਸਵੀਰਾਂ ਨੂੰ ਵੇਖ ਕੇ ਕਾਫੀ ਪ੍ਰਭਾਵਿਤ ਹੋਏ | ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵੱਲੋਂ ਆਈਆਂ ਸੰਗਤਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ¢ ਗੁਰਦੁਆਰਾ ਸੈਕਟਰੀ ਮਹਿੰਗਾ ਸਿੰਘ ਖੱਖ ਤੇ ਹਰਮੀਕ ਸਿੰਘ ਨੇ ਕਿਹਾ ਕਿ ਗੁਰਦੁਆਰੇ ਦਾ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਇਆ ਜਾ ਰਿਹਾ ਹੈ ਅਤੇ ਸੰਗਤ ਦੀ ਸੇਵਾ ਲਈ ਹਮੇਸ਼ਾ ਤਤਪਰ ਹਨ |