14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਲੰਗੇਰੀ ਵਿਖੇ ਮੁਫ਼ਤ ਕਿਤਾਬਾਂ ਕਾਪੀਆਂ ਦਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 22-04-2026
ਮਾਹਿਲਪੁਰ, 21 ਅਪ੍ਰੈਲ (ਰਜਿੰਦਰ ਸਿੰਘ)-ਸੰਤ ਬਾਬਾ ਜਵਾਲਾ ਸਿੰਘ ਹਰਖੋਵਾਲੀਏ ਸਰਬੱਤ ਦਾ ਭਲਾ ਟਰੱਸਟ ਹੁਸ਼ਿਆਰਪੁਰ ਵਲੋਂ ਅਮਰਦੀਪ ਸਿੰਘ ਸੰਘਾ ਇੰਗਲੈਂਡ ਵਾਸੀ ਪੁੱਤਰ ਗਿਆਨੀ ਦਾਨ ਸਿੰਘ ਸੰਘਾ ਦੇ ਵਿਸ਼ੇਸ਼ ਸਹਿਯੋਗ ਲੋੜਵੰਦ ਦਸਵੀਂ ਕਲਾਸ ਤੋਂ ਉੱਪਰ ਕਲਾਸਾਂ ਵਾਲੇ ਬੱਚਿਆਂ ਲਈ ਕਿਤਾਬਾਂ ਕਾਪੀਆਂ ਦੇ ਲੰਗਰ ਸੰਤ ਬਾਬਾ ਸ਼ੋਭਾ ਸਿੰਘ ਜੀ ਦੇ ਤਪ ਅਸਥਾਨ ਪਿੰਡ ਲੰਗੇਰੀ ਵਿਖੇ ਲਗਾਇਆ ਗਿਆ ਜਿਸ 'ਚ ਸੰਤ ਬਾਬਾ ਭਗਵਾਨ ਸਿੰਘ ਹਰਖੋਵਾਲ ਜਲੰਧਰ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਲੋੜਵੰਦ ਵਿਦਿਆਰਥੀਆਂ ਨੂੰ ਕਿਤਾਬਾਂ ਤੇ ਕਾਪੀਆਂ ਵੰਡੀਆਂ | ਟਰੱਸਟ ਦੇ ਸਰਪ੍ਰਸਤ ਸੰਤ ਬਲਵੀਰ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਵੱਖ-ਵੱਖ ਸਕੂਲਾਂ ਦੇ 50 ਤੋ ਵੱਧ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਦਿੱਤੀਆਂ ਗਈਆਂ | ਉਨ੍ਹਾਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲੀਏ ਸਰਬੱਤ ਦਾ ਭਲਾ ਟਰੱਸਟ ਹੁਸ਼ਿਆਰਪੁਰ ਸਮਾਜ ਭਲਾਈ ਦੇ ਕਾਰਜ ਕਰ ਰਿਹਾ ਹੈ | ਇਸ ਮੌਕੇ ਬ੍ਰਹਮਜੋਤ ਸਿੰਘ ਸੰਘਾ, ਤੀਰਥ ਸਿੰਘ, ਜਗਤਾਰ ਸਿੰਘ ਐੱਸ.ਡੀ.ਓ., ਮਾ. ਜੈ ਰਾਮ ਬਾੜੀਆ, ਸੀਮਾ ਬੋਧ, ਪਰਮਜੀਤ ਕੌਰ, ਮੰਜੂ ਰਾਣੀ ਸਰਪੰਚ ਮੋਤੀਆ, ਮਨਪ੍ਰੀਤ ਕੌਰ ਬਹਿਰਾਮ, ਬਲਵਿੰਦਰ ਕੌਰ, ਮਨਪ੍ਰੀਤ ਸਿੰਘ, ਗੁਰਚਰਨ ਸਿੰਘ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵੈਦ ਮੀਂਹਮੱਲ ਇੰਸਟੀਚਿਊਟ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਮੋਟਰਾਂ ਦੀ ਬਿਜਲੀ ਦੀ ਮਾੜੀ ਸਪਲਾਈ ਕਾਰਨ ਐਕਸੀਅਨ ਦੇ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ
Ad Position 24