ਗੜ੍ਹਸ਼ੰਕਰ, 21 ਅਪ੍ਰੈਲ (ਧਾਲੀਵਾਲ)-ਵੈਦ ਮੀਂਹਮੱਲ ਇੰਸਟੀਚਿਊਟ ਆਫ਼ ਮੈਡੀਕਲ ਐਂਡ ਹੈਲਥ ਸਾਇੰਸ ਗੜ੍ਹਸ਼ੰਕਰ ਵਿਖੇ ਚੱਲ ਰਹੇ ਕੋਰਸ ਆਯੁਰਵੈਦਾਂ ਅਸਿਸਟੈਂਟ ਅਤੇ ਕਮਿਊਨਿਟੀ ਹੈਲਥ ਕੋਰਸ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਕਾਲਜ ਪਿ੍ੰਸੀਪਲ ਡਾ. ਕੁਮਾਰ ਗੌਰਵ ਨੇ ਦੱਸਿਆ ਕਿ ਐੱਨ.ਆਈ.ਓ.ਐੱਸ. ਬੋਰਡ ਨੋਇਡਾ ਵਲੋਂ ਐਲਾਨੇ ਗਏ ਆਯੁਰਵੈਦਾਂ ਅਸਿਸਟੈਂਟ ਕੋਰਸ ਦੇ ਨਤੀਜੇ ਵਿਚ ਵਿਦਿਆਰਥੀ ਰਾਜ ਕੁਮਾਰ ਨੇ 98 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ, ਜਸਪਾਲ ਸਿੰਘ ਨੇ 85 ਫ਼ੀਸਦੀ ਅੰਕ ਲੈ ਕੇ ਦੂਜਾ ਸਥਾਨ ਅਤੇ ਕਮਿਊਨਿਟੀ ਹੈਲਥ ਕੋਰਸ ਦੇ ਨਤੀਜੇ ਵਿਚ ਵਿਦਿਆਰਥੀ ਸੁਨੀਲ ਕੁਮਾਰ ਨੇ 99 ਫ਼ੀਸਦੀ ਅੰਕ ਲੈ ਕੇ ਪਹਿਲਾ ਸਥਾਨ ਹਾਸਿਲ ਕੀਤਾ ਹੈ | ਚੇਅਰਮੈਨ ਡਾਕਟਰ ਨਰਿੰਦਰ ਕੁਮਾਰ ਸ਼ਾਨਦਾਰ ਨਤੀਜੇ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਹੋਰ ਮੱਲ੍ਹਾਂ ਮਾਰਨ ਲਈ ਪ੍ਰੇਰਿਤ ਕੀਤਾ |