ਹਰਿਆਣਾ, 21 ਅਪ੍ਰੈਲ (ਹਰਮੇਲ ਸਿੰਘ ਖੱਖ)-ਮਹਾਰਾਣਾ ਪ੍ਰਤਾਪ ਸਰਕਾਰੀ ਕਾਲਜ ਢੋਲਬਾਹਾ ਨੇ ਵਣ ਰੇਂਜ ਦਫ਼ਤਰ, ਢੋਲਬਾਹਾ ਦੇ ਸਹਿਯੋਗ ਨਾਲ ਜੰਗਲ ਦੀ ਅੱਗ ਦੀ ਰੋਕਥਾਮ ਅਤੇ ਪ੍ਰਬੰਧਨ ਕੈਂਪ ਲਗਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਸ਼ਾਮਿਲ ਹੋਏ | ਕੈਂਪ ਦੀ ਸ਼ੁਰੂਆਤ ਪਿ੍ੰਸੀਪਲ ਡਾ. ਸਵਿਤਾ ਗੁਪਤਾ ਦੇ ਸਵਾਗਤੀ ਭਾਸ਼ਣ ਨਾਲ ਹੋਈ | ਵਿਦਿਆਰਥੀਆਂ ਵਲੋਂ ਜੰਗਲ ਦੀ ਅੱਗ ਰੋਕਥਾਮ ਅਤੇ ਪ੍ਰਬੰਧਨ ਥੀਮ 'ਤੇ ਨੁੱਕੜ ਨਾਟਕ ਵੀ ਖੇਡਿਆ ਗਿਆ | ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਨੇ ਕਿਹਾ ਕਿ ਜੰਗਲ ਦੀ ਅੱਗ ਦੀ ਰੋਕਥਾਮ ਲਈ ਪ੍ਰਸ਼ਾਸਨ ਅਤੇ ਜਨਤਾ ਦੋਵਾਂ ਦੇ ਸਮੂਹਿਕ ਯਤਨਾਂ ਦੀ ਲੋੜ ਹੈ | ਇਸ ਮੌਕੇ ਡਵੀਜ਼ਨਲ ਜੰਗਲਾਤ ਅਧਿਕਾਰੀ (ਡੀ.ਐਫ.ਓ) ਧਰਮਵੀਰ ਧੀਰੂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ | ਇਸ ਮੌਕੇ ਡਿਪਟੀ ਜੰਗਲਾਤ ਅਧਿਕਾਰੀ ਹਿਮਾਂਸ਼ੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਾਮਪਾਲ, ਰਾਧਾ ਸ਼ਰਮਾ, ਸੰਦੀਪ, ਰਜਨੀ ਸ਼ਰਮਾ, ਸਰਪੰਚ ਮੰਗਤ ਰਾਮ ਸਿੰਘ, ਰਾਹੁਲ, ਜੰਗਲਾਤ ਅਧਿਕਾਰੀ ਜਸਵੀਰ ਸਿੰਘ, ਕੋਆਰਡੀਨੇਟਰ ਮਨਦੀਪ ਕੌਰ, ਕੋ-ਕੋਆਰਡੀਨੇਟਰ ਮੋਨਿਕਾ ਆਦਿ ਹਾਜ਼ਰ ਸਨ |