ਦਸੂਹਾ, 22 ਅਪ੍ਰੈਲ (ਕੌਸ਼ਲ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਦਸੂਹਾ ਲਈ ਇਹ ਬਹੁਤ ਹੀ ਖ਼ੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਇਸ ਦੀ ਸਾਬਕਾ ਵਿਦਿਆਰਥਣ, ਵੰਸ਼ਿਕਾ (ਗ੍ਰੇਡ 12, ਕਾਮਰਸ), ਨੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਸਫ਼ਲਤਾ ਪ੍ਰਾਪਤ ਕੀਤੀ ਹੈ | ਵੰਸ਼ਿਕਾ ਨੂੰ ਆਸਟਰੇਲੀਆ ਦੀ ਵੱਕਾਰੀ ਯੂਨੀਵਰਸਿਟੀ ਐਡੀਲੇਡ ਵਿਚ ਬੈਚਲਰ ਆਫ਼ ਬਿਜ਼ਨਸ ਪ੍ਰੋਗਰਾਮ ਲਈ ਚੁਣਿਆ ਗਿਆ ਹੈ, ਜੋ ਉਸ ਦੇ ਉੱਜਵਲ ਭਵਿੱਖ ਵੱਲ ਇਕ ਮਹੱਤਵਪੂਰਨ ਕਦਮ ਹੈ | ਵਾਸਲ ਐਜੂਕੇਸ਼ਨ ਨੇ ਇਸ ਪ੍ਰਾਪਤੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ | ਵਾਸਲ ਐਜੂਕੇਸ਼ਨ ਨੇ ਨਾ ਸਿਰਫ਼ ਵੰਸ਼ਿਕਾ ਨੂੰ ਸਹੀ ਦਿਸ਼ਾ ਅਤੇ ਮਾਰਗਦਰਸ਼ਨ ਪ੍ਰਦਾਨ ਕੀਤਾ, ਸਗੋਂ ਐਡੀਲੇਡ ਯੂਨੀਵਰਸਿਟੀ ਵਿਚ ਉਸ ਦਾ ਦਾਖ਼ਲਾ ਵੀ ਯਕੀਨੀ ਬਣਾਇਆ ਅਤੇ 90 ਹਜ਼ਾਰ ਰੁਪਏ ਦਾ ਪੂਰਾ ਹਵਾਈ ਕਿਰਾਇਆ ਵੀ ਦਿੱਤਾ | ਇਹ ਸਹਾਇਤਾ ਵੰਸ਼ਿਕਾ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿਚ ਇਕ ਮਜ਼ਬੂਤ ਅਧਾਰ ਸਾਬਤ ਹੋਈ | ਸਕੂਲ ਪਿ੍ੰਸੀਪਲ ਅੰਜੂ ਧਵਨ ਨੇ ਵੀ ਵੰਸ਼ਿਕਾ ਨੂੰ ਉਸ ਦੀ ਸਫ਼ਲਤਾ 'ਤੇ ਦਿਲੋਂ ਵਧਾਈ ਦਿੱਤੀ | ਇਸ ਮੌਕੇ ਵਾਸਲ ਐਜੂਕੇਸ਼ਨ ਦੇ ਪ੍ਰਧਾਨ ਕੇ. ਕੇ. ਵਾਸਲ, ਚੇਅਰਮੈਨ ਸੰਜੀਵ ਕੁਮਾਰ ਵਾਸਲ, ਵਾਈਸ ਪ੍ਰਧਾਨ ਈਨਾ ਵਾਸਲ, ਸੀ. ਈ. ਓ. ਰਾਘਵ ਵਾਸਲ ਅਤੇ ਡਾਇਰੈਕਟਰ, ਅਦਿਤੀ ਵਾਸਲ ਨੇ ਵੰਸ਼ਿਕਾ ਨੂੰ ਵਧਾਈ ਦਿੱਤੀ | ਉਨ੍ਹਾਂ ਕਿਹਾ ਵੰਸ਼ਿਕਾ ਦੀ ਪ੍ਰਾਪਤੀ ਸਾਬਤ ਕਰਦੀ ਹੈ ਕਿ ਸੁਪਨਿਆਂ ਨੂੰ ਪ੍ਰਾਪਤ ਕਰਨ ਦੇ ਜਨੂੰਨ ਤੇ ਸਹੀ ਸਮਰਥਨ ਨਾਲ, ਕੋਈ ਵੀ ਮੰਜ਼ਿਲ ਦੂਰ ਨਹੀਂ ਹੈ |