01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਬਰਸੀ 'ਤੇ ਵਿਸ਼ੇਸ਼:– ਇੰਜ. ਰਮੇਸ਼ ਚੰਦਰ ਡੋਗਰਾ

Ad Position 21
No active advertisement
ਅਜੀਤ ਡੈਸਕ 23-04-2026
ਤਲਵਾੜਾ–ਵਿਕਾਸ ਪੁਰਸ਼ ਸਵ. ਰਮੇਸ਼ ਚੰਦਰ ਡੋਗਰਾ ਦਾ ਜਨਮ 20 ਅਗਸਤ 1938 ਨੂੰ ਮਾਤਾ ਸਵ. ਸ੍ਰੀਮਤੀ ਤਾਰਾ ਦੇਵੀ ਡੋਗਰਾ ਤੇ ਪਿਤਾ ਸਵ. ਜਗਦੀਸ਼ ਚੰਦਰ ਡੋਗਰਾ ਦੇ ਘਰ ਪਿੰਡ ਪਲਾਹੜ (ਤਲਵਾੜਾ) ਵਿਖੇ ਹੋਇਆ | ਆਪ ਨੇ ਮੁੱਢਲੀ ਸਿੱਖਿਆ ਪਿੰਡ ਬਰਿੰਗਲੀ ਦੇ ਸਕੂਲ ਤੋਂ ਹਾਸਲ ਕਰਨ ਤੋਂ ਬਾਅਦ ਸੰਨ 1960 ਵਿਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ | ਸੰਨ 1963 'ਚ ਆਪ ਨੇ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਐਮ.ਈ.ਐੱਸ.) 'ਚ ਬਤੌਰ ਐੱਸ. ਡੀ. ਓ. ਅਹੁਦਾ ਸੰਭਾਲਿਆ | ਆਪ ਦਾ ਵਿਆਹ 1964 ਵਿਚ ਸੁਰਿੰਦਰਾ ਡੋਗਰਾ ਨਾਲ ਦਸੂਹਾ ਵਿਖੇ ਹੋਇਆ | ਸੰਨ 1970 ਵਿਚ ਆਪ ਨੇ ਬਤੌਰ ਐਕਸੀਅਨ ਦੀ ਨੌਕਰੀ ਛੱਡ ਦਿੱਤੀ | ਇਸ ਤੋਂ ਬਾਅਦ ਇਨ੍ਹਾਂ ਆਪਣੇ ਜੱਦੀ ਪਿੰਡ ਭੋਲ ਪਲਾਹੜ ਪਹੁੰਚ ਕੇ ਆਪਣੇ ਪਿਤਾ ਜੀ ਦਾ ਸਾਰਾ ਕਾਰੋਬਾਰ ਸੰਭਾਲਿਆ | ਸੰਨ 1975 ਵਿਚ ਆਪ ਪਿੰਡ ਪਲਾਹੜ ਦੇ ਸਰਪੰਚ ਬਣੇ, ਫਿਰ ਆਪ ਨੇ ਹਲਕਾ ਦਸੂਹਾ ਵਾਸੀਆਂ ਦੀ ਇੱਛਾ ਅਨੁਸਾਰ ਸੰਨ 1985 ਵਿਚ ਬਤੌਰ ਆਜ਼ਾਦ ਉਮੀਦਵਾਰ ਚੋਣ ਲੜ ਕੇ ਵਿਧਾਇਕ ਬਣ ਕੇ ਪੰਜਾਬ ਪੱਧਰ ਦੀ ਰਾਜਨੀਤੀ ਵਿਚ ਆਪਣਾ ਪੈਰ ਰੱਖਿਆ | ਇਸ ਤੋਂ ਬਾਅਦ ਆਪ ਨੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਸੰਨ 1992 ਵਿਚ ਡਿਪਟੀ ਸਪੀਕਰ ਬਣੇ | ਆਪ 1996 ਵਿਚ ਲੋਕਲ ਬਾਡੀਜ਼ ਵਿਚ ਫਾਈਨੈਂਸ ਅਤੇ ਸਾਇੰਸ ਟੈਕਨੌਲੋਜੀ ਮਹਿਕਮੇ ਦੇ ਰਾਜ ਮੰਤਰੀ ਬਣੇ | ਸੰਨ 2002 ਵਿਚ ਆਪ ਨੇ ਚੌਥੀ ਵਾਰ ਇਤਿਹਾਸਕ ਜਿੱਤ ਹਾਸਲ ਕਰਕੇ ਪੰਜਾਬ ਦੇ ਬਤੌਰ ਕੈਬਨਿਟ ਮੰਤਰੀ ਦਾ ਅਹੁਦਾ ਸੰਭਾਲਦੇ ਹੋਏ ਸਿਹਤ ਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਮਹਿਕਮੇ ਵਿਚ ਵੱਡੇ ਪੱਧਰ 'ਤੇ ਸੁਧਾਰ ਲਿਆਂਦੇ | ਆਪ ਨੇ ਆਪਣੇ 22 ਵਰਿ੍ਹਆਂ ਦੇ ਰਾਜਨੀਤਿਕ ਸਫ਼ਰ ਦੌਰਾਨ ਹਲਕਾ ਦਸੂਹਾ ਨਿਵਾਸੀਆਂ ਨੂੰ ਸਾਰੀਆਂ ਹੀ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾ ਕੇ ਵਿਕਾਸ ਦੀ ਪਰਿਭਾਸ਼ਾ ਸਮਝਾ ਦਿੱਤੀ | ਆਪ 23 ਅਪ੍ਰੈਲ 2013 ਨੂੰ ਆਪਣੇ ਪਰਿਵਾਰ ਅਤੇ ਸਮੂਹ ਹਲਕਾ ਵਾਸੀਆਂ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ | ਅੱਜ ਆਪ ਦੀ 13ਵੀਂ ਬਰਸੀ 'ਤੇ ਸਮੂਹ ਹਲਕਾ ਨਿਵਾਸੀ ਆਪ ਦੇ ਪਾਏ ਪੂਰਨਿਆਂ 'ਤੇ ਚੱਲਣ ਦਾ ਸੰਕਲਪ ਲੈਂਦੇ ਹੋਏ ਆਪਣੇ-ਆਪਣੇ ਸ਼ਰਧਾ ਸੁਮਨ ਭੇਟ ਕਰਦੇ ਹਨ |
ਵਲੋਂ - ਮਨੀਸ਼ਾ ਮਹਿਤਾ
Ad Position 22
No active advertisement
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਵੰਸ਼ਿਕਾ ਨੇ ਭਰੀ ਸਫਲਤਾ ਦੀ ਉਡਾਣ ਅਗਲੀ ਖ਼ਬਰ ਐਡਵੋਕੇਟ ਪੰਕਜ ਕ੍ਰਿਪਾਲ ਮੰਦਰ ਮਾਤਾ ਵੈਸ਼ਨੋ ਦੇਵੀ ਕਮੇਟੀ ਦੇ ਪ੍ਰਧਾਨ ਬਣੇ
Ad Position 24