ਗੜ੍ਹਸ਼ੰਕਰ, 22 ਅਪ੍ਰੈਲ (ਧਾਲੀਵਾਲ)-ਮੰਦਰ ਮਾਤਾ ਵੈਸ਼ਨੋ ਦੇਵੀ ਦੀਪ ਕਲੋਨੀ ਗੜ੍ਹਸ਼ੰਕਰ ਵਿਖੇ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਐਡਵੋਕੇਟ ਪੰਕਜ ਕ੍ਰਿਪਾਲ ਨੂੰ ਮੰਦਰ ਮਾਤਾ ਵੈਸ਼ਨੋ ਦੇਵੀ ਦੀਪ ਕਲੋਨੀ ਗੜ੍ਹਸ਼ੰਕਰ ਦੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ | ਇਸ ਮੌਕੇ ਐਡਵੋਕੇਟ ਪੰਕਜ ਕ੍ਰਿਪਾਲ ਨੇ ਕਿਹਾ ਕਿ ਜਲਦ ਹੀ ਮੰਦਰ ਦੀ ਪ੍ਰਬੰਧਕ ਕਮੇਟੀ ਦੇ ਬਾਕੀ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਵਾਰ ਮੰਦਿਰ ਕਮੇਟੀ ਵਲੋਂ ਮਹਾਂਮਾਈ ਦਾ ਸਾਲਾਨਾ ਜਾਗਰਣ 24 ਮਈ ਕਰਵਾਇਆ ਜਾਵੇਗਾ | ਇਸ ਮੌਕੇ ਬਲਰਾਮ ਨਈਅਰ, ਸੰਜੀਵ ਕਾਲੀਆ, ਅਮਰਜੀਤ ਸ਼ਰਮਾ, ਰੋਹਿਤ ਖੁਰਮੀ, ਦੇਵਿਨ, ਸੁਰਿੰਦਰ ਕੁਮਾਰ, ਆਸ਼ਾ ਗੋਹਲ, ਪ੍ਰਣਵ ਕ੍ਰਿਪਾਲ, ਪੰਡਿਤ ਪਰਮਾ ਨੰਦ, ਕਾਕਾ, ਦੀਪਾ, ਹਨੀ ਸ਼ਰਮਾ, ਜੰਗ ਬਹਾਦਰ ਕਾਲੀਆ ਤੇ ਹੋਰ ਹਾਜ਼ਰ ਸਨ |