ਟਾਂਡਾ ਉੜਮੁੜ, 24 ਅਪ੍ਰੈਲ (ਦੀਪਕ ਬਹਿਲ)-ਜਲੰਧਰ-ਜੰਮੂ ਮਾਰਗ 'ਤੇ ਸਥਿਤ ਦਾਰਾਪੁਰ ਰੇਲਵੇ ਫਾਟਕ ਨੰਬਰ 65 'ਤੇ ਪੈਦਲ ਡਿਊਟੀ ਕਰਨ ਲਈ ਜਾ ਰਹੇ ਗੇਟ ਕੀਪਰ ਨੂੰ ਬੀਤੀ ਰਾਤ ਇਕ ਲੁਟੇਰੇ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਲੁੱਟ ਖੋਹ ਦਾ ਸ਼ਿਕਾਰ ਬਣਾਇਆ | ਇਸ ਇਸ ਸਬੰਧੀ ਲੁੱਟ ਖੋਹ ਦਾ ਸ਼ਿਕਾਰ ਹੋਏ ਗੇਟ ਕੀਪਰ ਵਿਜੇ ਕੁਮਾਰ ਪੁੱਤਰ ਰਾਜ ਵੱਲਭ ਵਾਸੀ ਰੇਲਵੇ ਸਟੇਸ਼ਨ ਟਾਂਡਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10 ਵਜੇ ਉਹ ਆਪਣੀ ਡਿਊਟੀ 'ਤੇ ਪਹੁੰਚਣ ਲਈ ਰੇਲਵੇ ਲਾਈਨ 'ਤੇ ਪੈਦਲ ਜਾ ਰਿਹਾ ਸੀ ਕਿ ਅਚਾਨਕ ਹੀ ਝਾੜੀਆਂ ਚੋਂ ਨਿਕਲ ਕੇ ਇਕ ਲੁਟੇਰੇ ਨੇ ਉਸ ਦੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਗੰਭੀਰ ਜ਼ਖਮੀ ਕਰ ਦਿੱਤਾ ਅਤੇ ਉਸ ਦਾ ਮੋਬਾਈਲ ਤੇ ਹੋਰ ਸਮਾਨ ਲੁੱਟ ਕੇ ਫ਼ਰਾਰ ਹੋ ਗਿਆ | ਇਸ ਸਬੰਧੀ ਆਰ.ਪੀ.ਐੱਫ. ਪੁਲਿਸ ਵਲੋਂ ਅਗਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ |