ਮੁਕੇਰੀਆਂ, 25 ਅਪ੍ਰੈਲ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਮੁਕੇਰੀਆਂ ਵਿਖੇ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਐਨ.ਸੀ.ਸੀ. ਇੰਚਾਰਜ ਲੈਫ. ਡਾ. ਰਾਜਵਿੰਦਰ ਕੌਰ ਦੇ ਸਹਿਯੋਗ ਨਾਲ ਕੈਡਟਾਂ ਵਲੋਂ ਇਕ ਸ਼ਾਨਦਾਰ ਅਤੇ ਭਾਵਨਾਤਮਕ ਵਿਦਾਇਗੀ ਸਮਾਰੋਹ ਕਰਵਾਇਆ ਗਿਆ | ਇਹ ਸਮਾਰੋਹ 2024-27 ਬੈਚ ਦੇ ਕੈਡਟਾਂ ਵਲੋਂ 2023-26 ਬੈਚ ਦੇ ਸੀਨੀਅਰ ਕੈਡਟਾਂ ਨੂੰ ਸਨਮਾਨ ਸਹਿਤ ਵਿਦਾਈ ਦੇਣ ਲਈ ਕਰਵਾਇਆ ਗਿਆ | ਸਮਾਰੋਹ ਦੀ ਸ਼ੁਰੂਆਤ ਇਕ ਵਿਸ਼ੇਸ਼ ਸੱਦਾ-ਪੱਤਰ ਨਾਲ ਹੋਈ ਜਿਸ 'ਤੇ ਪਿ੍ੰਸੀਪਲ ਡਾ. ਕਰਮਜੀਤ ਕੌਰ, ਏ.ਐਨ.ਓ. ਲੈਫ਼ਟੀਨੈਂਟ ਡਾ. ਰਾਜਵਿੰਦਰ ਕੌਰ, ਅਧਿਆਪਕਾਂ ਅਤੇ ਜੂਨੀਅਰ ਕੈਡਟਾਂ ਦੇ ਦਸਤਖ਼ਤ ਕੀਤੇ ਜਿਸ ਨਾਲ ਪ੍ਰੋਗਰਾਮ ਨੂੰ ਹੋਰ ਵੀ ਖ਼ਾਸ ਬਣਾਇਆ ਗਿਆ | ਪ੍ਰੋਗਰਾਮ ਦਾ ਸ਼ੁੱਭ ਆਰੰਭ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਚੱਕ ਵਲੋਂ ਕੇਕ ਕੱਟ ਕੇ ਕੀਤਾ ਗਿਆ | ਆਪਣੇ ਸੰਬੋਧਨ ਵਿਚ ਉਨ੍ਹਾਂ ਨੇ ਕੈਡਟਾਂ ਨੂੰ ਅਨੁਸ਼ਾਸਨ, ਸਮਰਪਣ ਅਤੇ ਉੱਚ ਆਦਰਸ਼ਾਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਏ.ਐਨ.ਓ. ਮੈਡਮ ਦੀ ਅਗਵਾਈ ਦੀ ਪ੍ਰਸ਼ੰਸਾ ਕਰਦਿਆਂ ਕੈਡਟਾਂ ਦੀ ਮਿਹਨਤ ਅਤੇ ਲਗਨ ਨੂੰ ਵੀ ਸਰਾਹਿਆ | ਜੂਨੀਅਰ ਕੈਡਟਾਂ ਵਲੋਂ ਪੇਸ਼ ਕੀਤੇ ਗਏ ਸਭਿਆਚਾਰਕ ਪ੍ਰੋਗਰਾਮ ਨੇ ਸਮਾਰੋਹ ਵਿਚ ਰੰਗ ਭਰ ਦਿੱਤਾ | ਮਨੋਰੰਜਕ ਖੇਡਾਂ, ਸੁਰੀਲੇ ਗੀਤਾਂ ਅਤੇ ਭਾਵੁਕ ਕਵਿਤਾਵਾਂ ਰਾਹੀਂ ਸੀਨੀਅਰਾਂ ਲਈ ਪਿਆਰ ਅਤੇ ਸਨਮਾਨ ਦਾ ਪ੍ਰਗਟਾਵਾ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਅਤੇ ਚੇਅਰਮੈਨ ਵਲੋਂ ਏ.ਐਨ.ਓ. ਲੈਫ਼ਟੀਨੈਂਟ (ਡਾ.) ਰਾਜਵਿੰਦਰ ਕੌਰ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ | ਸੀਨੀਅਰ ਕੈਡਟਾਂ ਨੇ ਆਪਣੇ ਤਜਰਬੇ ਸਾਂਝੇ ਕਰਦਿਆਂ ਏ.ਐਨ.ਓ. ਦਾ ਧੰਨਵਾਦ ਕੀਤਾ | ਪਿਛਲੇ ਤਿੰਨ ਸਾਲਾਂ ਦੌਰਾਨ ਮਿਲੇ ਮਾਰਗ ਦਰਸ਼ਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ | ਪ੍ਰੋਗਰਾਮ ਦੇ ਅੰਤ ਵਿਚ ਜੂਨੀਅਰ ਕੈਡਟਾਂ ਵਲੋਂ ਸੀਨੀਅਰਾਂ ਨੂੰ ਸਮੂਹ ਤਸਵੀਰਾਂ ਯਾਦਗਾਰੀ ਤੌਰ 'ਤੇ ਭੇਟ ਕੀਤੀਆਂ ਗਈਆਂ, ਜਦਕਿ ਸੀਨੀਅਰ ਕੈਡਟਾਂ ਨੇ ਏ.ਐਨ.ਓ. ਮੈਡਮ ਨੂੰ ਕੋਲਾਜ ਫ਼ੋਟੋ ਫਰੇਮ ਅਤੇ ਦਸਤਾਰ ਭੇਟ ਕਰਕੇ ਸਨਮਾਨਿਤ ਕੀਤਾ | ਇਹ ਵਿਦਾਇਗੀ ਸਮਾਰੋਹ ਆਪਸੀ ਪਿਆਰ, ਸਨਮਾਨ ਅਤੇ ਸੋਹਣੀਆਂ ਯਾਦਾਂ ਨਾਲ ਭਰਪੂਰ ਸਭ ਦੇ ਦਿਲਾਂ ਵਿਚ ਹਮੇਸ਼ਾ ਲਈ ਵੱਸ ਗਿਆ | ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਪ੍ਰਧਾਨ ਸ. ਰਵਿੰਦਰ ਸਿੰਘ ਚੱਕ ਅਤੇ ਟਰੱਸਟ ਮੈਂਬਰਾਂ ਵਲੋਂ ਲੈਫ਼ਟੀਨੈਂਟ ਡਾ. ਰਾਜਵਿੰਦਰ ਕੌਰ ਨੂੰ ਇਸ ਸ਼ਾਨਦਾਰ ਆਯੋਜਨ ਲਈ ਵਧਾਈ ਦਿੱਤੀ ਗਈ |