07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਨਰਸਿੰਗ ਵਿਦਿਆਰਥੀਆਂ ਲਈ ਵਰਦਾਨ ਸਾਬਿਤ ਹੋਵੇਗਾ ਸੋਨਾਲੀਕਾ ਦਾ ਹਰ ਘਰ ਹੀਲਰ ਮਿਸ਼ਨ

Ad Position 21
repet_subhas-goyals [Copy P29]
ਅਜੀਤ ਡੈਸਕ 26-04-2026
ਹੁਸ਼ਿਆਰਪੁਰ, 25 ਅਪ੍ਰੈਲ (ਬਲਜਿੰਦਰਪਾਲ ਸਿੰਘ)-ਸੋਨਾਲੀਕਾ ਦੇ ਸੋਸ਼ਲ ਰਿਸਪਾਂਸਿਬਿਲਿਟੀ ਵਿੰਗ ਵਲੋਂ ਅੰਮਿ੍ਤਮ ਰੇਕੀ ਹੀਿਲੰਗ ਦੇ ਅਧੀਨ ਸ਼ੁਰੂ ਕੀਤੀ ਮੁਹਿੰਮ 'ਹਰ ਘਰ ਹੀਲਰ' ਸੰਬੰਧੀ ਜਾਗਰੂਕਤਾ ਸੈਮੀਨਾਰ ਐਸ.ਟੀ. ਕਾਲਜ ਆਫ਼ ਨਰਸਿੰਗ ਐਂਡ ਮੈਡੀਕਲ ਸਾਇਸਿੰਸ 'ਚ ਕਰਵਾਇਆ ਗਿਆ | ਇਸ ਸੈਮੀਨਾਰ 'ਚ ਕਾਲਜ ਦੇ ਨਰਸਿੰਗ ਵਿਦਿਆਰਥੀਆਂ ਦੇ ਨਾਲ-ਨਾਲ ਕਾਲਜ ਫੈਕਲਟੀ ਮੈਂਬਰਾਂ ਨੇ ਵੀ ਭਾਗ ਲਿਆ | ਕਾਲਜ ਦੀ ਐਮ.ਡੀ. ਅੰਜੂ ਕੁੰਦਰਾ, ਪਿ੍ੰ. ਸੈਮੂਅਲ ਪਦਮਨਾਵਨ, ਡਾ. ਪ੍ਰਵੇਸ਼ ਕੁਮਾਰ, ਕਾਲਜ ਸੁਪਰੀਏਡੇਂਟ ਹੈਵਨ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਸੀ.ਐੱਸ.ਆਰ. ਪ੍ਰੋਜੈਕਟ ਮੈਨੇਜਰ ਸੰਗੀਤਾ ਹਾਂਡਾ ਅਤੇ ਨੀਰਜ ਮਨੋਚਾ ਨੇ ਪ੍ਰਬੰਧਨ ਵਲੋਂ ਕਰਵਾਏ ਇਸ ਪ੍ਰੋਗਰਾਮ ਲਈ ਚੇਅਰਮੈਨ ਡਾ. ਆਸ਼ੀਸ਼ ਕਪੂਰ, ਵਾਇਸ ਚੇਅਰਮੈਨ ਅਰਪਿਤ ਕਪੂਰ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਦੌਰਾਨ ਨੀਰਜ ਮਨੋਚਾ ਨੇ ਸੋਨਾਲੀਕਾ ਗਰੁੱਪ ਦੇ ਵਾਇਸ ਚੇਅਰਮੈਨ ਅੰਮਿ੍ਤ ਸਾਗਰ ਮਿੱਤਲ ਅਤੇ ਉਨ੍ਹਾਂ ਦੀ ਪਤਨੀ ਸੀ.ਐੱਸ.ਆਰ. ਪ੍ਰੋਜੈਕਟਸ ਦੀ ਡਾਇਰੈਕਟਰ ਅਤੇ ਪ੍ਰਸਿੱਧ ਅਧਿਆਤਮਿਕ ਮਾਰਗ ਦਰਸ਼ਕ ਸੰਗੀਤਾ ਮਿੱਤਲ ਵਲੋਂ ਸਮਾਜ ਕਲਿਆਣ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਸੰਬੰਧੀ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ 'ਚ ਹਰ ਘਰ ਹੀਲਰ ਦੀ ਸ਼ੁਰੂਆਤ ਆਉਣ ਵਾਲੇ ਕੁੱਝ ਦਿਨਾਂ 'ਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਹਰ ਘਰ ਹੀਲਰ ਇਕ ਪ੍ਰੋਜੈਕਟ ਹੀ ਨਹੀਂ ਮਿਸ਼ਨ ਹੀ ਨਹੀਂ ਬਲਕਿ ਮਿੱਤਲ ਜੋੜੀ ਦਾ ਇਕ ਸੁਪਨਾ ਹੈ, ਜਿਸ ਵਿਚ ਹਰ ਘਰ ਦਾ ਘੱਟੋ ਘੱਟ ਇਕ ਮੈਂਬਰ ਹੀਲਰ ਬਣੇ | ਇਹ ਇਕ ਮਿਸ਼ਨ ਹੈ ਜੋ ਪੂਰੇ ਸਮਾਜ ਦੀ ਸੋਚ ਨੂੰ ਸਕਾਰਾਤਮਿਕ ਅਤੇ ਸੰਤੁਲਿਤ ਊਰਜਾ ਨਾਲ ਭਰ ਦੇਵੇਗਾ | ਇਸ ਸੰਬੰਧੀ ਕੋਰਸ ਦੀ ਜਾਣਕਾਰੀ ਦਿੰਦਿਆਂ ਸੰਗੀਤਾ ਹਾਂਡਾ ਨੇ ਦੱਸਿਆ ਕਿ ਸੰਗੀਤਾ ਮਿੱਤਲ ਪਿਛਲੇ 30 ਸਾਲਾਂ ਤੋਂ ਅੰਮਿ੍ਤਮ ਹੀਿਲੰਗ ਦੇ ਜਰੀਏ ਹਜ਼ਾਰਾਂ ਹੀਲਰਜ਼ ਬਣਾ ਚੁੱਕੇ ਹਨ ਅਤੇ ਰੋਜ਼ਾਨਾ ਦੀ ਪ੍ਰੇਸ਼ਾਨੀਆਂ ਨਾਲ ਜੁੜ ਰਹੇ ਸਰੀਰਕ ਅਤੇ ਮਾਨਸਿਕ ਰੋਗ ਗ੍ਰਸਤ ਲੋਕਾਂ ਦਾ ਇਲਾਜ ਕਰ ਚੁੱਕੇ ਹਨ | ਇਸ ਮੌਕੇ ਸੰਗੀਤਾ ਮਿੱਤਲ ਵਲੋਂ ਰਚਿਤ ਆਡੀਓ ਗਾਈਡੈਂਸ ਮੈਡੀਟੇਸ਼ਨ ਵੀ ਕਰਵਾਈ ਗਈ, ਜਿਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ | ਕਾਲਜ ਦੀ ਐਮ.ਡੀ. ਅੰਜੂ ਕੁੰਦਰਾ ਅਤੇ ਪਿ੍ੰ. ਸੈਮੂਅਲ ਪਦਮਨਾਵਨ ਨੇ ਸੰਗੀਤਾ ਮਿੱਤਲ ਦੀ ਇਸ ਪਹਿਲ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ 'ਚ ਹਾਹਾਕਾਰ ਅਗਲੀ ਖ਼ਬਰ ਐਨ.ਸੀ.ਸੀ. ਵਿਦਾਇਗੀ ਸਮਾਰੋਹ 2026 ਭਾਵੁਕ ਮਾਹੌਲ ਤੇ ਮਿੱਠੀਆਂ ਯਾਦਾਂ ਦਾ ਪ੍ਰੋਗਰਾਮ ਬਣਿਆ
Ad Position 24