27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਪਿੰਡ ਪੱਸੀ ਕਰੋੜਾ ਵਿਖੇ ਕਾਂਗਰਸ ਪਾਰਟੀ ਨੂੰ ਝਟਕਾ

Ad Position 21
No active advertisement
ਅਜੀਤ ਡੈਸਕ 27-04-2026
ਤਲਵਾੜਾ, 26 ਅਪ੍ਰੈਲ (ਮਨੀਸ਼ਾ ਮਹਿਤਾ)- ਦਾਤਾਰਪੁਰ ਦੇ ਗੁਆਂਢੀ ਪਿੰਡ ਪੱਸੀ ਕਰੋੜਾ ਵਿਖੇ ਕਾਂਗਰਸੀ ਪਾਰਟੀ ਨੂੰ ਉਦੋਂ ਕਰਾਰਾ ਝਟਕਾ ਲੱਗਿਆ, ਜਦੋਂ ਪਿੰਡ ਦੇ ਕਈ ਕਾਂਗਰਸੀ ਪਰਿਵਾਰ, ਕਾਂਗਰਸ ਨੂੰ ਸਦਾ ਲਈ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋ ਗਏ | ਪਿੰਡ ਪੱਸੀ ਕਰੋੜਾ ਵਿਖੇ ਇੱਕ ਸਮਾਗਮ ਦੌਰਾਨ ਹਲਕਾ ਵਿਧਾਇਕ ਐਡ. ਸ. ਕਰਮਵੀਰ ਸਿੰਘ ਘੁੰਮਣ ਵਿਸ਼ੇਸ਼ ਤੌਰ 'ਤੇ ਪਹੁੰਚੇ | ਉਨ੍ਹਾਂ ਲੋਕੇਸ਼ ਕੁਮਾਰ, ਅਮਨਪ੍ਰੀਤ ਤੱਖੀ, ਬਲਰਾਜ ਸਿੰਘ, ਰੋਹਿਤ ਕੁਮਾਰ, ਅਮਨਦੀਪ, ਸੁਰਿਆਂਸ਼ ਠਾਕੁਰ, ਅਰੁਨ ਕੁਮਾਰ, ਕਮਲਪ੍ਰੀਤ ਤੱਖੀ, ਨਿਤਿਸ਼ ਕੁਮਾਰ, ਪਰਿਆਸ਼ ਠਾਕੁਰ, ਸਾਮੀਰ, ਬੰਸ਼ ਠਾਕੁਰ, ਮਨੀਸ਼, ਸੁਖਵਿੰਦਰ ਸਿੰਘ, ਅਰਸ਼ਦੀਪ, ਅਮਨਦੀਪ, ਅਤੁਲ ਕੁਮਾਰ, ਦਕਸ਼, ਦਲੀਪ ਕੁਮਾਰ, ਦਲੇਰ ਆਦਿ ਦਾ ਆਪਣੇ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ 'ਚ ਆਉਣ ਤੇ ਫੁੱਲਾਂ ਦੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ | ਐਡ. ਘੰੁਮਣ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਨੇ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ | ਉਨ੍ਹਾਂ ਸਾਰੇ ਪਰਿਵਾਰਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਸਰਪੰਚ ਦੁਮੋਆਲ ਠਾਕੁਰ ਰਮਨਦੀਪ ਸਿੰਘ, ਕੰਵਰ ਰੰਮੂ ਸੇਵਾ ਮੁਕਤ ਮੈਨੇਜਰ ਸਰਕਾਰੀ ਖੇਤੀਬਾੜੀ ਵਿਕਾਸ ਬੈਂਕ, ਸਰਪੰਚ ਗਗੜ ਮਾਣ ਸਿੰਘ, ਮਦਨ ਲਾਲ ਕਰੋੜਾਂ, ਸੌਰਵ ਕੁਮਾਰ ਸੀਪਰੀਆਂ, ਸੂਬੇਦਾਰ ਸ਼ਮਸ਼ੇਰ ਸਿੰਘ ਦੁਮੋਆਲ, ਦਰਸ਼ਨ ਸਿੰਘ ਦੁਮੋਆਲ, ਮੈਂਬਰ ਪੰਚਾਇਤ ਰਮੇਸ਼ ਸਿੰਘ, ਪੰਚਾਇਤ ਮੈਂਬਰ ਰੀਨੂੰ ਰਾਣੀ, ਪੰਚਾਇਤ ਊਸ਼ਾ ਰਾਣੀ, ਪੰਚਾਇਤ ਮੈਂਬਰ ਵਿਜੈ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਪਿੰਡ ਪੱਸੀ ਕਰੋੜਾਂ ਨਿਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਰਾਜ ਸਭਾ ਮੈਂਬਰ ਦਾ ਭਾਜਪਾ 'ਚ ਆਉਣ 'ਤੇ ਨਿੱਘਾ ਸਵਾਗਤ- ਸੁਸ਼ੀਲ ਪਿੰਕੀ ਅਗਲੀ ਖ਼ਬਰ ਲਿਫ਼ਟਿੰਗ ਘੱਟ ਹੋਣ ਕਾਰਨ ਮੁਕੇਰੀਆਂ ਮੰਡੀਆਂ 'ਚ ਲੱਗੇ ਕਣਕ ਦੀਆਂ ਬੋਰੀਆਂ ਦੇ ਅੰਬਾਰ
Ad Position 24