23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਪੰਜਾਬ ਸਰਕਾਰ ਤੇ ਪਾਵਰਕਾਮ ਦੀ ਨਾਕਾਮੀ ਕਾਰਨ ਲੱਗ ਰਹੇ ਬਿਜਲੀ ਕੱਟਾਂ ਤੋਂ ਲੋਕ ਪ੍ਰੇਸ਼ਾਨ- ਸਰਬਜੋਤ ਸਾਬੀ

Ad Position 21
No active advertisement
ਪ੍ਰਦਰਸ਼ਨ ਦੌਰਾਨ ਮੰਗ ਪੱਤਰ ਦਿੰਦੇ ਹੋਏ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਦੇ ਹੋਏ ਸਰਬਜੋਤ ਸਾਬੀ, ਬੇਅੰਤ ਸਿੰਘ ਰੰਧਾਵਾ, ਅਨਿਲ ਠਾਕੁਰ ਤੇ ਇਲਾਕਾ ਨਿਵਾਸੀ | ਤਸਵੀਰ : ਰਾਮਗੜ੍ਹੀਆ <br/> 28-04-2026
ਮੁਕੇਰੀਆਂ, 27 ਅਪ੍ਰੈਲ (ਰਾਮਗੜ੍ਹੀਆ)-ਮੁਕੇਰੀਆਂ ਵਿਚ ਬਿਜਲੀ ਸਪਲਾਈ ਦੀ ਬੇਹਾਲ ਹਾਲਤ ਖ਼ਿਲਾਫ਼ ਕਾਂਗਰਸ ਵਰਕਰਾਂ ਅਤੇ ਕਿਸਾਨਾਂ ਵਲੋਂ ਤਿੱਖਾ ਰੋਸ ਪ੍ਰਦਰਸ਼ਨ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਹੇਠ ਕੀਤਾ ਗਿਆ | ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪੁਤਲਾ ਫ਼ੂਕ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਅਤੇ ਕਾਂਗਰਸ ਪਾਰਟੀ ਦੇ ਵਰਕਰ ਸ਼ਾਮਿਲ ਹੋਏ | ਇਸ ਮੌਕੇ ਬੋਲਦਿਆਂ ਸਰਬਜੋਤ ਸਿੰਘ ਸਾਬੀ ਨੇ ਦੋਸ਼ ਲਗਾਇਆ ਕਿ ਮੁਕੇਰੀਆਂ ਅਤੇ ਆਸ-ਪਾਸ ਦੇ ਪਿੰਡਾਂ ਵਿਚ ਬਿਜਲੀ ਸਪਲਾਈ ਬਹੁਤ ਹੀ ਖ਼ਰਾਬ ਹਾਲਤ ਵਿਚ ਹੈ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਿਸਾਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਖ਼ਾਸ ਤੌਰ 'ਤੇ ਇਸ ਇਲਾਕੇ ਵਿਚ ਗੰਨੇ ਦੀ ਖੇਤੀ ਵੱਡੇ ਪੱਧਰ 'ਤੇ ਹੁੰਦੀ ਹੈ ਅਤੇ ਇਸ ਫ਼ਸਲ ਨੂੰ ਸਮੇਂ-ਸਿਰ ਪਾਣੀ ਲਗਾਉਣ ਲਈ ਘੱਟੋ-ਘੱਟ 8 ਘੰਟੇ ਬਿਜਲੀ ਦੀ ਲੋੜ ਹੁੰਦੀ ਹੈ, ਪਰ ਮੌਜੂਦਾ ਹਾਲਾਤ ਵਿਚ ਬਿਜਲੀ ਦੀ ਘੱਟ ਸਪਲਾਈ ਕਾਰਨ ਸਿੰਚਾਈ ਨਹੀਂ ਹੋ ਰਹੀ, ਜਿਸ ਨਾਲ ਗੰਨੇ ਦੀ ਫ਼ਸਲ ਸੁੱਕਣ ਲੱਗ ਪਈ ਹੈ ਤੇ ਕਿਸਾਨਾਂ ਨੂੰ ਵੱਡੇ ਆਰਥਿਕ ਨੁਕਸਾਨ ਦਾ ਖ਼ਤਰਾ ਬਣ ਗਿਆ ਹੈ | ਇਸ ਮੌਕੇ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਨਾਕਾਮੀ ਕਾਰਨ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਕਿਹਾ ਕਿ ਜੇਕਰ ਸਮੇਂ 'ਤੇ ਬਿਜਲੀ ਨਾ ਮਿਲੇ ਤਾਂ ਕਿਸਾਨਾਂ ਦੀ ਸਾਰੀ ਮਿਹਨਤ ਬਰਬਾਦ ਹੋ ਜਾਂਦੀ ਹੈ | ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਬਿਜਲੀ ਸਪਲਾਈ ਨੂੰ ਜਲਦ ਹੀ ਠੀਕ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਘਰੇਲੂ ਖਪਤਕਾਰਾਂ ਨੂੰ ਵੀ ਲੰਬੇ ਬਿਜਲੀ ਕੱਟਾਂ ਅਤੇ ਘੱਟ ਵੋਲਟੇਜ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਘੱਟ ਵੋਲਟੇਜ ਕਾਰਨ ਬਿਜਲੀ ਦੇ ਉਪਕਰਨ ਵੀ ਖ਼ਰਾਬ ਹੋ ਰਹੇ ਹਨ, ਪਰ ਵਿਭਾਗ ਵਲੋਂ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਮੰਗ ਕੀਤੀ ਕਿ ਇਲਾਕੇ ਵਿਚ ਬਿਜਲੀ ਸਪਲਾਈ ਨੂੰ ਤੁਰੰਤ ਨਿਯਮਿਤ ਅਤੇ ਸੁਚਾਰੂ ਬਣਾਇਆ ਜਾਵੇ | ਕਿਸਾਨਾਂ ਲਈ ਖੇਤੀਬਾੜੀ ਫੀਡਰਾਂ ਨੂੰ ਨਿਯਤ ਸਮੇਂ-ਸਾਰਣੀ ਅਨੁਸਾਰ ਪੂਰੀ ਬਿਜਲੀ ਦਿੱਤੀ ਜਾਵੇ ਤਾਂ ਜੋ ਫ਼ਸਲਾਂ ਦੀ ਸਿੰਚਾਈ ਠੀਕ ਢੰਗ ਨਾਲ ਹੋ ਸਕੇ | ਇਸ ਦੇ ਨਾਲ ਹੀ ਘੱਟ ਵੋਲਟੇਜ਼ ਅਤੇ ਵਾਰ-ਵਾਰ ਟਿ੍ਪਿੰਗ ਦੀ ਸਮੱਸਿਆ ਦਾ ਪੱਕਾ ਹੱਲ ਕੀਤਾ ਜਾਵੇ ਅਤੇ ਖ਼ਰਾਬ ਟਰਾਂਸਫ਼ਾਰਮਰਾਂ ਤੇ ਬਿਜਲੀ ਲਾਈਨਾਂ ਦੀ ਤੁਰੰਤ ਮੁਰੰਮਤ ਜਾਂ ਬਦਲੀ ਕੀਤੀ ਜਾਵੇ | ਉਨ੍ਹਾਂ ਨੇ ਸਪਸ਼ਟ ਕੀਤਾ ਕਿ ਇਹ ਮੰਗਾਂ ਜੇਕਰ ਸਰਕਾਰ ਵੱਲੋਂ ਜਲਦ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਕਾਂਗਰਸ ਪਾਰਟੀ ਤੇ ਇਲਾਕਾ ਵਾਸੀਆਂ ਵੱਲੋਂ ਵੱਡੇ ਪੱਧਰ 'ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ ਇਸ ਸੰਘਰਸ਼ ਦੀ ਸਾਰੀ ਜ਼ਿੰਮੇਵਾਰੀ ਸਰਕਾਰ, ਬਿਜਲੀ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ | ਰੋਸ ਪ੍ਰਦਰਸ਼ਨ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਹੇਠ ਇਕ ਮੰਗ ਪੱਤਰ ਅਧਿਕਾਰੀਆਂ ਨੂੰ ਸੌਂਪਿਆ ਗਿਆ | ਇਸ ਮੌਕੇ ਬੇਅੰਤ ਸਿੰਘ ਰੰਧਾਵਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਅਨਿਲ ਠਾਕੁਰ ਸਰਪੰਚ ਮਾਨਸਰ, ਕਿਸ਼ਨ ਪਾਲ ਸਿੰਘ ਬਿੱਟੂ ਸਨਿਆਲ, ਬਲਦੇਵ ਸਿੰਘ ਕੋਲਪੁਰ, ਸੁਸ਼ੀਲ ਕੁਮਾਰ ਜ਼ਿਲ੍ਹਾ ਪ੍ਰਧਾਨ ਸੇਵਾ ਦਲ ਕਾਂਗਰਸ, ਅਮਨ ਕੁਮਾਰ ਮੀਡੀਆ ਇੰਚਾਰਜ ਕਾਂਗਰਸ ਸੇਵਾ ਦਲ, ਰਜੇਸ਼ ਕੁਮਾਰ ਕੌਂਸਲਰ, ਮਨਜਿੰਦਰ ਸਿੰਘ ਸਰਪੰਚ ਮਹਿਤਾਬਪੁਰ ਸਾਬਾ ਬਲਾਕ ਸੰਮਤੀ ਮੈਂਬਰ ਮਹਿਤਾਬਪੁਰ, ਅਵਤਾਰ ਸਿੰਘ ਕੋਟਲੀ, ਬਲਬੀਰ ਸਿੰਘ ਟੀਟਾ, ਮਹਿੰਦਰਪਾਲ ਸਿੰਘ ਰਿੰਕੂ ਸਰਪੰਚ ਭੱਟੀਆਂ ਰਾਜਪੂਤਾਂ, ਬਲਜੀਤ ਸਿੰਘ ਨੀਟਾ, ਕੁਲਬੀਰ ਸਿੰਘ ਬੱਬਾ, ਮਨਮੋਹਨ ਸ਼ਰਮਾ, ਨਿੱਕੂ ਸਰਪੰਚ ਕੌਲੀਆਂ, ਰਾਜ ਕੁਮਾਰ ਛੰਨਾ ਰਾਏ, ਲਖਬੀਰ ਸਿੰਘ ਮਾਨਾ ਅਤੇ ਤੇਜਿੰਦਰ ਪਾਲ ਸਿੰਘ ਬੱਬਲ ਸਰਪੰਚ ਗੋਦੜਾ ਸਮੇਤ ਵੱਡੀ ਗਿਣਤੀ ਵਿਚ ਕਾਂਗਰਸ ਵਰਕਰ ਅਤੇ ਇਲਾਕਾ ਨਿਵਾਸੀ ਮੌਜੂਦ ਰਹੇ |
Ad Position 22
No active advertisement
ਪਿਛਲੀ ਖ਼ਬਰ ਪਿੰਡ ਤੂੰਗ ਵਿਖੇ ਰੂਦਰ ਅਭਿਸ਼ੇਕ ਕਾਂਡ ਦਾ ਪਾਠ ਕਰਵਾਇਆ ਅਗਲੀ ਖ਼ਬਰ ਬਿਜਲੀ ਦੇ ਲੱਗੇ ਕੱਟਾਂ ਨਾਲ ਪਿੰਡਾਂ 'ਚ ਮਚੀ ਹਾਹਾਕਾਰ- ਮੰਝਪੁਰ
Ad Position 24