ਤਲਵਾੜਾ, 27 ਅਪ੍ਰੈਲ (ਮਨੀਸ਼ਾ ਮਹਿਤਾ)-ਕਮਾਹੀ ਦੇਵੀ ਖੇਤਰ ਦੇ ਪਿੰਡ ਤੂੰਗ ਵਿਖੇ ਬਾਬਾ ਭਰਥਰੀ ਨਾਥ ਅਤੇ ਬਾਬਾ ਬਾਲਕ ਨਾਥ ਦੀਆਂ ਮੂਰਤੀਆਂ ਸਥਾਪਨਾ ਦਿਵਸ 'ਤੇ ਰੂਦਰ ਅਭਿਸ਼ੇਕ ਕਾਂਡ ਪਾਠ ਦਾ ਕਰਵਾਇਆ ਗਿਆ | ਮਹਾਨ ਧਾਰਮਿਕ ਵਿਭੂਤੀ ਬਾਬਾ ਅਵਤਾਰ ਨਾਥ ਚਠਿਆਲੀਆਂ ਵਾਲਿਆਂ ਦੇ ਮਾਰਗ ਦਰਸ਼ਨ ਵਿਚ ਸਮੂਹ ਭਗਤਾਂ ਵਲੋਂ ਹਵਨ ਯੱਗ ਅਤੇ ਸੁੰਦਰ ਕਾਂਡ ਪਾਠ 'ਚ ਭਾਗ ਲਿਆ ਗਿਆ | ਇਸ ਮੌਕੇ ਹਲਕਾ ਵਿਧਾਇਕ ਘੁੰਮਣ ਅਤੇ ਵਿਧਾਇਕ ਸ. ਜਸਵੀਰ ਸਿੰਘ ਰਾਜਾ ਬਾਬਾ ਅਵਤਾਰ ਨਾਥ ਕੋਲੋਂ ਆਸ਼ੀਰਵਾਦ ਲੈਣ ਪਹੁੰਚੇ | ਬਾਬਾ ਅਵਤਾਰ ਨਾਥ ਨੇ ਹਾਜ਼ਰ ਸਮੂਹ ਭਗਤਾਂ ਨੂੰ ਆਪਸੀ ਭਾਈਚਾਰਾ ਨਾਲ ਰਹਿਣ ਅਤੇ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ | ਇਸ ਮੌਕੇ ਸਰਪੰਚ ਤੂੰਗ ਸਰਜੀਵਨ ਕੁਮਾਰ, ਸ਼ਿਵ ਕੁਮਾਰ, ਪ੍ਰੇਮ ਸਿੰਘ, ਰਾਜੀਵ ਕੁਮਾਰ, ਸੁਰਿੰਦਰ ਕੁਮਾਰ, ਦਿਲਬਾਗ ਚੰਦ, ਸੀਮਾ ਕੁਮਾਰੀ, ਸੰਤੋਸ਼ ਕੁਮਾਰੀ ਆਦਿ ਤੋਂ ਇਲਾਵਾ ਸਮੂਹ ਸੰਗਤ ਹਾਜ਼ਰ ਸੀ |