23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 28-04-2026
ਮਾਹਿਲਪੁਰ, 27 ਅਪ੍ਰੈਲ (ਰਜਿੰਦਰ ਸਿੰਘ)-ਸ੍ਰੀ ਗੁਰੂ ਰਵਿਦਾਸ ਨੌਜਵਾਨ ਕਮੇਟੀ ਖ਼ਾਨਪੁਰ ਵਲੋਂ ਡਾ.ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਨੂੰ ਸਮਰਪਿਤ ਬਸਪਾ ਆਗੂ ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਤੇ ਜਤਿੰਦਰ ਸਿੰਘ ਪਿੰਕੀ ਦੀ ਅਗਵਾਈ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਸ਼ਾਮਿਲ ਹੋਏ ਜਦਕਿ ਸਮਾਗਮ ਦੀ ਪ੍ਰਧਾਨਗੀ ਚੌਧਰੀ ਗੁਰਨਾਮ ਸਿੰਘ, ਐਡਵੋਕੇਟ ਪਲਵਿੰਦਰ ਮਾਨਾ, ਐਮ.ਐਮ.ਓ. ਡਾ.ਜਸਵੰਤ ਸਿੰਘ ਥਿੰਦ, ਯਸ਼ ਭੱਟੀ, ਰਾਕੇਸ਼ ਕਿੱਟੀ, ਮਾ.ਕਰਨੈਲ ਸਿੰਘ, ਡਾ.ਰਣਜੀਤ ਸਿੰਘ, ਡਾ.ਪਰਮਿੰਦਰ ਸਿੰਘ, ਦਵਿੰਦਰ ਬਾਹੋਵਾਲ ਨੇ ਸਾਂਝੇ ਤੌਰ 'ਤੇ ਕੀਤੀ | ਸਮਾਗਮ ਦੀ ਸ਼ੁਰੂਆਤ ਵਿਕੀ ਬਹਾਦਰ ਕੇ ਵੱਲੋਂ ਮਿਸ਼ਨਰੀ ਪ੍ਰੋਗਰਾਮ ਪੇਸ਼ ਕੀਤਾ ਗਿਆ | ਉਪਰੰਤ ਡਾ.ਅਵਤਾਰ ਸਿੰਘ ਕਰੀਮਪੁਰੀ ਨੇ ਡਾ.ਅੰਬੇਡਕਰ ਦੇ ਜੀਵਨ 'ਤੇ ਚਾਨਣਾ ਪਾਇਆ | ਇਸ ਮੌਕੇ ਆਜ਼ਾਦ ਕਲਾ ਮੰਚ ਫਗਵਾੜਾ ਵਲੋਂ ਬੀਬਾ ਕੁਲਵੰਤ ਦੀ ਨਿਰਦੇਸ਼ਨ ਹੇਠ ਬਾਬਾ ਸਾਹਿਬ ਅਤੇ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਨਾਲ ਸੰਬੰਧਿਤ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ | ਇਸ ਮੌਕੇ ਪੜਾਈ ਦੇ ਖੇਤਰ ਵਿਚ ਉੱਚ ਅਹੁਦੇ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਤੇ ਸਹਿਯੋਗੀ ਸੱਜਣਾਂ ਨੂੰ 'ਭਾਰਤ ਦਾ ਸੰਵਿਧਾਨ' ਕਿਤਾਬ ਸਨਮਾਨ ਚਿੰਨ੍ਹ ਵਜੋਂ ਦਿੱਤੀ ਗਈ | ਇਸ ਮੌਕੇ ਕੁਲਵਰਨ ਸਿੰਘ, ਲਖਵੀਰ ਸਿੰਘ, ਸਾਧੂ ਸਿੰਘ, ਕਿਸ਼ਨ ਦੇਵ ਭਾਟੀਆ, ਕੁਲਵਿੰਦਰ ਹੀਰਾ, ਪੰਚ ਕਮਲਜੀਤ ਸਿੰਘ, ਬਲਵਿੰਦਰ ਕੌਰ ਸਰਪੰਚ, ਸੰਤੋਸ਼ ਕੁਮਾਰੀ, ਪ੍ਰਧਾਨ ਰੇਖਾ ਰਾਣੀ, ਤਰਲੋਚਨ ਕੌਰ, ਮੀਨਾ ਕੁਮਾਰੀ, ਰਾਜ ਰਾਣੀ, ਮਨਜੀਤ ਸਿੰਘ ਸਾਹਨੀ, ਵਿਜੇ ਸੰਧੂ, ਅੰਮਿ੍ਤ ਪਾਲ, ਨਰਿੰਦਰ ਵੀਰਾ, ਜੋਰਾ, ਸੁਖਵਿੰਦਰ ਸਿੰਘ, ਦਸਮੇਸ਼ ਲਾਲ, ਦਰਸ਼ਨ ਸਿੰਘ, ਬਸਪਾ ਵਰਕਰ ਤੇ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਪਿੰਡ ਤੂੰਗ ਵਿਖੇ ਰੂਦਰ ਅਭਿਸ਼ੇਕ ਕਾਂਡ ਦਾ ਪਾਠ ਕਰਵਾਇਆ
Ad Position 24