23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 28-04-2026
ਗੜ੍ਹਦੀਵਾਲਾ, 27 ਅਪ੍ਰੈਲ (ਚੱਗਰ)-ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਡਾ. ਬੀ. ਆਰ. ਅੰਬੇਡਕਰ ਵੈੱਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਾਲਾਨਾ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਦਸੂਹਾ ਦੇ ਵਿਧਾਇਕ ਕਰਮਵੀਰ ਸਿੰਘ ਘੰੁਮਣ, ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੀ ਪਤਨੀ ਰਮਨਦੀਪ ਕੌਰ ਗਿੱਲ, ਚੌਧਰੀ ਰਾਜਵਿੰਦਰ ਸਿੰਘ ਰਾਜਾ ਚੇਅਰਮੈਨ ਮੰਡੀ ਬੋਰਡ ਟਾਂਡਾ, ਬਲਾਕ ਸੰਮਤੀ ਚੇਅਰਮੈਨ ਭੂੰਗਾ ਮਾ. ਦਰਸ਼ਨ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਆਪਣੇ ਸੰਬੋਧਨ 'ਚ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ 'ਤੇ ਚਾਨਣਾ ਪਾਇਆ | ਇਸ ਮੌਕੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਬੀਰ ਸਿੰਘ ਰਾਜਾ ਦੀ ਧਰਮ ਪਤਨੀ ਰਮਨਜੀਤ ਗਿੱਲ, ਹਲਕਾ ਵਿਧਾਇਕ ਦਸੂਹਾ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਗੜ੍ਹਦੀਵਾਲਾ ਵਿਖੇ ਨਿਰਮਾਣ ਅਧੀਨ ਚੱਲ ਰਹੇ ਅੰਬੇਡਕਰ ਮੀਟਿੰਗ ਹਾਲ ਲਈ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ | ਇਸ ਮੌਕੇ ਜੇ. ਜੀ. ਵੈੱਲਫੇਅਰ ਟਰੱਸਟ ਸਰਹਾਲਾ ਵੱਲੋਂ ਡਾ. ਹਰਮਿੰਦਰ ਸਿੰਘ ਦੀ ਅਗਵਾਈ ਵਿਚ ਕਸਬਾ ਗੜ੍ਹਦੀਵਾਲਾ ਅਧੀਨ ਪੈਂਦੇ ਸਰਕਾਰੀ ਤੇ ਏਡਿਡ ਸਕੂਲਾਂ ਦੇ ਦਸਵੀਂ ਅਤੇ ਬਾਰ੍ਹਵੀਂ ਕਲਾਸ ਵਿਚ ਵਧੀਆਂ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ 5100-5100 ਰੁਪਏ, ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ | ਸਮਾਰੋਹ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਲੈਕ. ਦਲਜੀਤ ਸਿੰਘ ਅਤੇ ਡਾ. ਬਲਜੀਤ ਸਿੰਘ ਨੇ ਨਿਭਾਈ ਜਦਕਿ ਸੁਸਾਇਟੀ ਪ੍ਰਧਾਨ ਹਰਪਾਲ ਸਿੰਘ ਭੱਟੀ ਨੇ ਆਏ ਹੋਏ ਮਹਿਮਾਨਾਂ ਅਤੇ ਹੋਰ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਮਿੰਟੂ, ਡੀ.ਐਫ.ਓ. ਹੁਸ਼ਿਆਰਪੁਰ ਡਾ. ਰਣਜੀਤ ਸਿੰਘ ਰਾਣਾ, ਐੱਸ.ਐੱਮ.ਓ. ਕਮਾਈ ਦੇਵੀ ਡਾ. ਸਵਿਤਾ ਰਾਣਾ, ਰਿਟਾ. ਐੱਸ.ਐੱਮ.ਓ. ਡਾ. ਹਰਜੀਤ ਸਿੰਘ, ਉੱਘੇ ਸਮਾਜ ਸੇਵਕ ਮੈਨੇਜਰ ਫ਼ਕੀਰ ਸਿੰਘ ਸਹੋਤਾ, ਉੱਘੇ ਸਮਾਜ ਸੇਵਕ ਸ਼ੁਭਮ ਸਹੋਤਾ, ਡਾ. ਹਰਮਿੰਦਰ ਸਿੰਘ, ਡਾ. ਦੀਦਾਰ ਸਿੰਘ, ਡਾ. ਸੁਖਵਿੰਦਰ ਸਿੰਘ ਬਾਹਗਾ, ਗੁਰਦੀਪ ਸਿੰਘ ਪ੍ਰਧਾਨ ਭਾਈ ਘਨੱਈਆ ਜੀ ਵੈੱਲਫੇਅਰ ਸੁਸਾਇਟੀ ਡੱਫਰ, ਨੰਬਰਦਾਰ ਗੁਰਮੀਤ ਸਿੰਘ ਭੱਟੀ, ਨਿਰੰਜਨ ਸਿੰਘ ਕੁੱਲੀਆਂ, ਰਤਨ ਲਾਲ ਸੋਨੀ ਚੇਅਰਮੈਨ ਐਂਟੀ ਕਰੱਪਸ਼ਨ ਪੰਜਾਬ, ਹਰਜੋਤ ਸਿੰਘ ਸਹੋਤਾ ਪ੍ਰਧਾਨ ਐੱਸ.ਓ. ਡੀ. ਦਸੂਹਾ, ਪਿ੍ੰ. ਸੁਨੀਲ ਕੁਮਾਰ, ਦੀਪਕ ਜੈਨ, ਕਰਮ ਸਿੰਘ ਸਾਬਕਾ ਰੋਜ਼ਗਾਰ ਅਫ਼ਸਰ, ਨੰਬਰਦਾਰ ਰਸ਼ਪਾਲ ਸਿੰਘ ਸਹੋਤਾ, ਕੌਂਸਲਰ ਸਰੋਜ ਮਿਨਹਾਸ, ਬਲਵਿੰਦਰ ਸਿੰਘ ਚਿੱਪੜਾ, ਤਿ੍ਪਤਾ ਦੇਵੀ ਸਮੇਤ ਸੁਸਾਇਟੀ ਦੇ ਅਹੁਦੇਦਾਰ ਤੇ ਹਲਕੇ ਦੇ ਲੋਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 8ਵੀਂ ਸ਼੍ਰੇਣੀ ਦੀ ਰੀ-ਅਪੀਅਰ ਪ੍ਰੀਖਿਆ ਦੀਆਂ ਫ਼ੀਸਾਂ ਤੇ ਫਾਰਮ ਭਰਨ ਸੰਬੰਧੀ ਵੇਰਵੇ ਜਾਰੀ ਅਗਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24