ਕੋਟਫ਼ਤੂਹੀ, 27 ਅਪ੍ਰੈਲ (ਅਟਵਾਲ)-ਪਿੰਡ ਪੰਡੋਰੀ ਗੰਗਾ ਸਿੰਘ ਦੇ ਸ੍ਰੀ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਨੂੰ ਦੋ ਪਰਿਵਾਰਾਂ ਵਲੋਂ ਆਪਣੇ ਬਜ਼ੁਰਗਾਂ ਦੀ ਯਾਦ ਵਿਚ ਜ਼ਮੀਨ ਦਾਨ ਦਿੱਤੀ ਗਈ | ਇਹ ਜ਼ਮੀਨ ਯੂ. ਕੇ. ਵਾਸੀ ਪਰਿਵਾਰ ਵਲੋਂ ਬਿਸ਼ਨ ਦਾਸ ਪੁੱਤਰ ਬੀਰ ਸਿੰਘ ਵਲੋਂ 9 ਮਰਲੇ, ਰਾਮ ਕਿਸ਼ਨ ਪੁੱਤਰ ਗੁਰਦਾਸ ਸਿੰਘ ਦੇ ਪਰਿਵਾਰ ਵਲੋਂ 8 ਮਰਲੇ ਜੋ ਲਗਪਗ 17 ਮਰਲੇ ਜ਼ਮੀਨ ਦਾਨ ਦਿੱਤੀ | ਇਸ ਮੌਕੇ ਬਿੱਕਰ ਸਿੰਘ, ਗੁਰਮੇਲ ਸਿੰਘ, ਬਿੱਟੂ ਬਾਬਾ, ਭਾਈ ਹਰਬੰਸ ਸਿੰਘ, ਦਲਜੀਤ ਸਿੰਘ, ਸਰਪੰਚ ਗੁਰਮੇਲ ਸਿੰਘ, ਪਰਮਦੀਪ ਸਿੰਘ ਸਹੋਤਾ, ਹਰਪਿੰਦਰ ਸਿੰਘ ਸਹੋਤਾ, ਸਤਪਾਲ ਸਿੰਘ, ਸੋਹਣ ਸਿੰਘ, ਤਰਸੇਮ ਸਿੰਘ, ਨਛੱਤਰ ਸਿੰਘ, ਜੁਗਿੰਦਰ ਸਿੰਘ, ਮਹਿੰਗਾ ਸਿੰਘ, ਕੁਲਵਿੰਦਰ ਕੌਰ, ਕਮਲਜੀਤ ਕੌਰ, ਬਖ਼ਸ਼ੀਸ਼ ਕੌਰ, ਅੰਜਨਾ ਰਾਣੀ, ਕ੍ਰਿਸ਼ਨਾ ਦੇਵੀ, ਸੁਰਿੰਦਰ ਕੌਰ, ਦਿਆ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ |