15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਨਵ-ਨਿਯੁਕਤ ਕਾਰਜਕਾਰੀ ਸੂਬਾ ਪ੍ਰਧਾਨ ਐੱਸ. ਸੀ. ਸੈੱਲ ਕਾਂਗਰਸ ਯਾਮਿਨੀ ਗੋਮਰ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 02-05-2026

ਹੁਸ਼ਿਆਰਪੁਰ, 1 ਮਈ (ਬਲਜਿੰਦਰਪਾਲ ਸਿੰਘ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਹੁਸ਼ਿਆਰਪੁਰ ਤੋਂ ਸੀਨੀਅਰ ਕਾਂਗਰਸੀ ਆਗੂ ਯਾਮਿਨੀ ਗੋਮਰ ਨੂੰ ਐੱਸ. ਸੀ. ਸੈੱਲ ਦਾ ਕਾਰਜਕਾਰੀ ਸੂਬਾ ਪ੍ਰਧਾਨ ਬਣਾਇਆ ਗਿਆ | ਜਿਸ 'ਤੇ ਐਡਵੋਕੇਟ ਪੰਕਜ ਕ੍ਰਿਪਾਲ ਦੀ ਅਗਵਾਈ 'ਚ ਕਾਂਗਰਸੀ ਵਰਕਰਾਂ ਵਲੋਂ ਯਾਮਿਨੀ ਗੋਮਰ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਐਡਵੋਕੇਟ ਪੰਕਜ ਕ੍ਰਿਪਾਲ ਨੇ ਕਿਹਾ ਕਿ ਪਾਰਟੀ ਨੇ ਹਰੇਕ ਮਿਹਨਤੀ ਵਰਕਰ ਨੂੰ ਹਮੇਸ਼ਾਂ ਅਹੁਦੇਦਾਰੀਆਂ ਦੇ ਕੇ ਸਨਮਾਨਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਯਾਮਿਨੀ ਗੋਮਰ ਦੀ ਇਸ ਨਿਯੁਕਤੀ ਨਾਲ ਜਿੱਥੇ ਵਰਕਰਾਂ 'ਚ ਨਵਾਂ ਜੋਸ਼ ਭਰਿਆ ਹੈ, ਉੱਥੇ ਇਸ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ, ਰਜਿੰਦਰ ਗੌਤਮ ਪ੍ਰਧਾਨ ਕੁਲ ਹਿੰਦ ਕਾਂਗਰਸ (ਐੱਸ. ਸੀ. ਸੈੱਲ) ਦੀ ਸਿਫ਼ਾਰਿਸ਼ 'ਤੇ ਰਾਹੁਲ ਗਾਂਧੀ ਨੇ ਯਾਮਿਨੀ ਗੋਮਰ ਨੂੰ ਇਹ ਅਹੁਦਾ ਸੌਂਪਿਆ ਹੈ, ਜਿਸ ਨਾਲ ਸਮੁੱਚੇ ਦਲਿਤ ਵਰਗ ਦਾ ਮਾਣ ਵਧਿਆ ਹੈ | ਇਸ ਮੌਕੇ ਯਾਮਿਨੀ ਗੋਮਰ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਹੈ, ਉਹ ਉਸ ਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣਗੇ | ਉਨ੍ਹਾਂ ਕਿਹਾ ਕਿ 2027 ਦੀਆਂ ਚੋਣਾਂ 'ਚ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਐਸ.ਸੀ. ਸੈੱਲ ਅਹਿਮ ਭੂਮਿਕਾ ਨਿਭਾਏਗਾ | ਇਸ ਮੌਕੇ ਅਮਰਪਾਲ ਸਿੰਘ ਕਾਕਾ, ਐਡਵੋਕੇਟ ਰਾਕੇਸ਼ ਮਰਵਾਹਾ, ਬਲਵਿੰਦਰ ਬਿੱਟੂ, ਸਰਵਣ ਸਿੰਘ, ਭੁਪਿੰਦਰ ਘੁੰਮਣ, ਰਾਜਗੁਰਸ਼ਰਨ ਸਿੰਘ, ਮੰਗਜੀਤ ਗੰਭੋਵਾਲ, ਪ੍ਰਣਵ ਕਿ੍ਪਾਲ, ਸੋਢੀ ਰਾਮ, ਤਰਲੋਕ ਸ਼ਾਹੀ, ਅਸ਼ਵਨੀ ਸ਼ਰਮਾ, ਬਲਦੇਵ ਸਿੰਘ, ਰਿਸ਼ੂ ਆਦੀਆ, ਗੁਰਮੀਤ ਸਿੱਧੂ, ਸੰਨੀ ਰਾਜਪੂਤ, ਆਕਾਸ਼ ਗੋਲਡੀ ਆਦਿ ਸਮੇਤ ਵੱਡੀ ਗਿਣਤੀ 'ਚ ਕਾਂਗਰਸੀ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਚਦੇਵਾ ਪਰਿਵਾਰ ਵਲੋਂ ਆਸ਼ਾ ਕਿਰਨ ਸਪੈਸ਼ਲ ਸਕੂਲ ਨੂੰ ਵੈਨ ਭੇਟ ਅਗਲੀ ਖ਼ਬਰ ਕੇ. ਐੱਮ. ਐੱਸ. ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ
Ad Position 24