ਹੁਸ਼ਿਆਰਪੁਰ, 1 ਮਈ (ਹਰਪ੍ਰੀਤ ਕੌਰ)-ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾਂ ਵਿਖੇ 31ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ | ਸਕੂਲ ਕੰਪਲੈਕਸ ਅੰਦਰ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ ਗਿਆ | ਇਸ ਦੌਰਾਨ ਆਸ਼ਾਦੀਪ ਵੈਲਫ਼ੇਅਰ ਸੁਸਾਇਟੀ ਦੇ ਪੈਟਰਨ ਪਰਮਜੀਤ ਸਿੰਘ ਸਚਦੇਵਾ ਨੇ ਆਪਣੇ ਮਾਤਾ ਇੰਦਦਰਜੀਤ ਕੌਰ ਦੇ ਜਨਮ ਦਿਨ ਮੌਕੇ ਸਕੂਲ ਦੇ ਸਪੈਸ਼ਲ ਬੱਚਿਆਂ ਲਈ ਵੈਨ ਭੇਟ ਕੀਤੀ | ਇਸ ਮੌਕੇ ਬੋਲਦਿਆਂ ਮਾਤਾ ਇੰਦਰਜੀਤ ਕੌਰ ਨੇ ਇਸ ਵੈਨ ਨਾਲ ਸਕੂਲ ਦੇ ਸਪੈਸ਼ਲ ਬੱਚਿਆਂ ਨੂੰ ਕਾਫ਼ੀ ਸੁਵਿਧਾ ਮਿਲੇਗੀ | ਸੁਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਨੇ ਪਰਮਜੀਤ ਸਚਦੇਵਾ ਦਾ ਧੰਨਵਾਦ ਕੀਤਾ ਤੇ ਪਰਿਵਾਰ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਦੱਸਿਆ ਕਿ ਇਸ ਸਕੂਲ ਦੀ ਸਥਾਪਨਾ 1 ਮਈ 1995 ਨੂੰ ਕੇਵਲ 4 ਸਪੈਸ਼ਲ ਬੱਚਿਆਂ ਨਾਲ ਕੀਤੀ ਗਈ ਸੀ | ਬਾਅਦ ਵਿਚ ਸਮੇਂ ਦੇ ਨਾਲ-ਨਾਲ ਇਸ ਸਕੂਲ ਵਿਚ ਵਾਧਾ ਹੁੰਦਾ ਗਿਆ | ਉਨ੍ਹਾਂ ਦੱਸਿਆ ਕਿ ਅੱਜ ਇਸ ਸਕੂਲ ਵਿਚ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਪੈਸ਼ਲ ਬੱਚਿਆਂ ਨੂੰ ਹਰ ਤਰਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ | ਸਕੂਲ ਵਿਚ ਬੱਚਿਆਂ ਨੂੰ ਵੋਕੇਸ਼ਨਲ ਟਰੇਨਿੰਗ ਦਿੱਤੀ ਜਾ ਰਹੀ ਹੈ | ਹੁਣ ਤੱਕ 15 ਬੱਚਿਆਂ ਦੀ ਪਲੇਸਮੈਂਟ ਹੋ ਚੁੱਕੀ ਹੈ | ਸਕੂਲ ਦੀ ਕੋਚ ਅੰਜਨਾ ਭਾਰਤ ਦੀ ਅਗਵਾਈ ਕਰ ਚੁੱਕੀ ਹੈ | ਇਸ ਮੌਕੇ ਸੁਸਾਇਟੀ ਦੇ ਮੈਂਬਰ ਸੀਏ ਤਰਨਜੀਤ ਸਿੰਘ ਨੇ ਸਕੂਲ ਨੂੰ 51 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ | ਇਸ ਮੌਕੇ ਸੁਸਾਇਟੀ ਦੇ ਸਕੱਤਰ ਕਰਨਲ ਗੁਰਮੀਤ ਸਿੰਘ, ਮਲਕੀਤ ਸਿੰਘ ਮਹੇੜੂ, ਹਰੀਸ਼ ਠਾਕੁਰ, ਰਾਮ ਆਸਰਾ, ਹਰਮੇਸ਼ ਤਲਵਾੜ, ਵਿਨੋਦ ਅਗਰਵਾਲ, ਅਨੀਤਾ ਤਲਵਾੜ, ਕੁਲਵੰਤ ਸਿੰਘ ਸਚਦੇਵਾ, ਪਿੰਕੀ ਸਚਦੇਵਾ, ਡਿੰਪੀ ਸਚਦੇਵਾ, ਤਨਿਸ਼ਕਾ ਸਚਦੇਵਾ, ਰਣਵੀਰ ਸਚਦੇਵਾ, ਤਿਆਰਾ ਸਚਦੇਵਾ, ਰਿਸ਼ੇਲ ਸਚਦੇਵਾ, ਸੰਜੀਵ ਗੁਪਤਾ ਆਦਿ ਹਾਜ਼ਿਰ ਸਨ |