ਮੁਕੇਰੀਆਂ, 2 ਮਈ (ਰਾਮਗੜ੍ਹੀਆ)-ਭਗਵਾਨ ਵਾਲਮੀਕਿ ਸਭਾ ਕੈਨੇਡਾ ਮਾਲਟਨ ਦੀ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਲਹੌਰੀਆ ਦਾ ਭਾਰਤ ਫੇਰੀ ਦੌਰਾਨ ਮੁਕੇਰੀਆਂ ਪਹੁੰਚਣ 'ਤੇ ਮੁਕੇਰੀਆਂ ਦੇ ਸਮਾਜ ਸੇਵਕਾਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਬੀਬੀ ਗੁਰਪ੍ਰੀਤ ਕੌਰ ਲਹੌਰੀਆ ਨੇ ਮੁਕੇਰੀਆਂ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਪਾਰਕ 'ਚ ਜਾ ਕੇ ਉਨ੍ਹਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਉਨ੍ਹਾਂ ਬਾਬਾ ਸਾਹਿਬ ਤੇ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ 'ਤੇ ਚਲਨ ਲਈ ਜ਼ੋਰ ਦਿੱਤਾ | ਇਸ ਮੌਕੇ ਮਹੰਤ ਸ਼ਨੀਲ ਕੁਮਾਰ, ਬਲਾਕ ਕਾਂਗਰਸ ਪ੍ਰਧਾਨ ਰਵਿੰਦਰ ਸਿੰਘ, ਨਗਰ ਕੌਂਸਲ ਪ੍ਰਧਾਨ ਵਿਨੋਦ ਕੁਮਾਰ, ਰਾਜੇਸ਼ ਰੱਤੂ, ਬਾਲੀ ਰਾਮ, ਸੰਜੀਵ, ਜੈਪਾਲ ਸਿੰਘ ਆਦਿ ਨੇ ਸਿਰੋਪਾਉ ਪਾ ਕੇ ਸਵਾਗਤ ਕੀਤਾ | ਇਸ ਤੋਂ ਬਾਅਦ ਬੀਬੀ ਗੁਰਪ੍ਰੀਤ ਕੌਰ ਲਹੌਰੀਆ ਨੇ ਵਾਲਮੀਕਿ ਆਸ਼ਰਮ ਜਾ ਕੇ ਭਗਵਾਨ ਵਾਲਮੀਕਿ ਦਾ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਮੁਕੇਰੀਆਂ ਦੇ ਸਮਾਜ ਸੇਵੀ ਸੰਸਥਾ ਦੇ ਆਗੂ ਵੀ ਹਾਜ਼ਰ ਸਨ |