ਹੁਸ਼ਿਆਰਪੁਰ ਦੀ ਅੰਡਰ-15 ਮਹਿਲਾ ਕ੍ਰਿਕਟ ਟੀਮ ਨੇ ਕਪੂਰਥਲਾ ਨੂੰ 9 ਵਿਕਟਾਂ ਨਾਲ ਹਰਾਇਆ
ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਅੰਡਰ-15 ਮਹਿਲਾ ਇੰਟਰ-ਡਿਸਟ੍ਰਿਕਟ ਟੂਰਨਾਮੈਂਟ ’ਚ ਹੁਸ਼ਿਆਰਪੁਰ ਦੀ ਟੀਮ ਨੇ ਕਪੂਰਥਲਾ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ 4 ਅੰਕ ਹਾਸਿਲ ਕੀਤੇ। ਇਸ ਸੰਬੰਧੀ ਐੱਚ.
ਹੁਸ਼ਿਆਰਪੁਰ, 5 ਸਤੰਬਰ (ਬਲਜਿੰਦਰਪਾਲ ਸਿੰਘ)-ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਕਰਵਾਏ ਅੰਡਰ-15 ਮਹਿਲਾ ਇੰਟਰ-ਡਿਸਟ੍ਰਿਕਟ ਟੂਰਨਾਮੈਂਟ ’ਚ ਹੁਸ਼ਿਆਰਪੁਰ ਦੀ ਟੀਮ ਨੇ ਕਪੂਰਥਲਾ ਟੀਮ ਨੂੰ 9 ਵਿਕਟਾਂ ਨਾਲ ਹਰਾ ਕੇ 4 ਅੰਕ ਹਾਸਿਲ ਕੀਤੇ। ਇਸ ਸੰਬੰਧੀ ਐੱਚ. ਡੀ. ਸੀ. ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ 35 -35 ਓਵਰਾਂ ਦੇ 1 ਰੋਜ਼ਾ ਮੈਚ ’ਚ ਹੁਸ਼ਿਆਰਪੁਰ ਦੀ ਟੀਮ ਨੇ ਟਾਸ ਜਿੱਤ ਕੇ ਕਪੂਰਥਲਾ ਟੀਮ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਕਪੂਰਥਲਾ ਦੀ ਟੀਮ 35 ਓਵਰਾਂ ’ਚ 9 ਵਿਕਟਾਂ ਦੇ ਨੁਕਸਾਨ ’ਤੇ 97 ਦੌੜਾਂ ਹੀ ਬਣਾ ਸਕੀ। ਜਿੱਤ ਲਈ 98 ਦੌੜਾਂ ਦੇ ਮਿ ਲੇ ਟੀਚੇ ਨੂੰ ਹੁਸ਼ਿਆਰਪੁਰ ਦੀ ਟੀਮ 15 ਓਵਰਾਂ ’ਚ 1 ਵਿਕਟ ਦੇ ਨੁਕਸਾਨ ’ਤੇ ਹਾਸਿਲ ਕਰਕੇ ਜਿੱਤ ਹਾਸਲ ਕਰਕੇ 4 ਅੰਕ ਹਾਸਲ ਕੀਤੇ। ਹੁਸ਼ਿਆਰਪੁਰ ਦੀ ਇਸ ਜਿੱਤ ’ਤੇ ਐੱਚ. ਡੀ. ਸੀ. ਏ. ਪ੍ਰਧਾਨ ਡਾ. ਦਲਜੀਤ ਖੇਲਾਂ, ਸੰਯੁਕਤ ਸਕੱਤਰ ਵਿਵੇਕ ਸਾਹਨੀ, ਠਾਕੁਰ ਯੋਗਰਾਜ, ਚੇਅਰਮੈਨ ਟੂਰਨਾਮੈਂਟ ਕਮੇਟੀ ਡਾ. ਪੰਕਜ ਸ਼ਿਵ, ਜਤਿੰਦਰ ਸੂਦ, ਸੁਭਾਸ਼ ਸ਼ਰਮਾ, ਅਮਿੱਤ ਠਾਕੁਰ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕੌਰ ਕਲਿਆਣ, ਸਹਾਇਕ ਕੋਚ ਨਿਕਿਤਾ ਕੁਮਾਰ, ਮੁੱਖ ਕੋਚ ਦਲਜੀਤ ਸਿੰਘ, ਸਹਾਇਕ ਕੋਚ ਅਸ਼ੋਕ ਸ਼ਰਮਾ, ਪ੍ਰਵੀਨ ਕੁਮਾਰ, ਪੰਕਜ ਪਿੰਕਾ, ਦਿਨੇਸ਼ ਸ਼ਰਮਾ, ਕੁਲਦੀਪ ਸਿੰਘ ਧਾਮੀ ਸਮੇਤ ਹੋਰਨਾਂ ਨੇ ਟੀਮ ਨੂੰ ਵਧਾਈ ਦਿੱਤੀ। ਡਾ. ਘਈ ਨੇ ਦੱਸਿਆ ਕਿ ਟੀਮ ਦਾ ਅਗਲਾ ਮੈਚ 7 ਸਤੰਬਰ ਨੂੰ ਜ਼ਿਲ੍ਹਾ ਰੋਪੜ ਦੀ ਟੀਮ ਨਾਲ ਹੋਵੇਗਾ।