ਮੰਗਾਂ ਸੰਬੰਧੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ 14 ਨੂੰ
ਹੁਸ਼ਿਆਰਪੁਰ, 1 ਨਵੰਬਰ (ਨਰਿੰਦਰ ਸਿੰਘ ਬੱਡਲਾ)-ਗਜ਼ਟਿਡ ਤੇ ਨਾਨ ਗਜ਼ਟਿਡ ਐਸ. ਸੀ.
ਹੁਸ਼ਿਆਰਪੁਰ, 1 ਨਵੰਬਰ (ਨਰਿੰਦਰ ਸਿੰਘ ਬੱਡਲਾ)-ਗਜ਼ਟਿਡ ਤੇ ਨਾਨ ਗਜ਼ਟਿਡ ਐਸ. ਸੀ. ਬੀ. ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਵਲੋਂ ਸੂਬਾ ਕਨਵੀਨਰ ਜਸਵੀਰ ਸਿੰਘ ਪਾਲ ਤੇ ਵਾਈਸ ਚੇਅਰਮੈਨ ਚੌਧਰੀ ਬਲਰਾਜ ਕੁਮਾਰ ਦੇ ਨਿਰਦੇਸ਼ਾਂ ਤਹਿਤ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਦੀ ਅਗਵਾਈ ‘ਚ 27 ਭਰਾਤਰੀ ਜਥੇਬੰਦੀਆਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਸਹਿਯੋਗ ਨਾਲ ਐਸ. ਸੀ./ਬੀ. ਸੀ. ਸਮਾਜ ਦੀਆਂ ਮੰਗਾਂ ਲਾਗੂ ਕਰਵਾਉਣ ਲਈ 14 ਨਵੰਬਰ ਨੂੰ ਜਲੰਧਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ। ਇਸ ਸੰਬੰਧੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਤੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਧੁੱਗਾ ਨੇ ਦੱਸਿਆ ਕਿ ਫੈਡਰੇਸ਼ਨ ਲੰਬੇ ਸਮੇਂ ਤੋਂ ਐਸ. ਸੀ. ਤੇ ਬੀ. ਸੀ. ਸਮਾਜ ਦੀਆਂ ਮੰਗਾਂ ਲਈ ਸੰਘਰਸ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 85ਵੀਂ ਸੋਧ ਨੂੰ ਲਾਗੂ ਕਰਨ, 10 ਅਕਤੂਬਰ 2014 ਦਾ ਗੈਰ- ਸੰਵਿਧਾਨਿਕ ਪੱਤਰ ਰੱਦ ਕਰਨ ਤੇ ਐਸ. ਸੀ. ਕਮਿਸ਼ਨਰ ਦੇ ਸਾਬਕਾ ਚੀਫ਼ ਪ੍ਰਿੰਸੀਪਲ ਸੈਕਟਰੀ ਰਮੇਸ਼ ਕੁਮਾਰ ਗੰਟਾ ਦੀ ਰਿਪੋਰਟ ਨੂੰ ਲਾਗੂ ਕਰਨ, ਨਵੀਂ ਭਰਤੀ ਤੇ ਤਰੱਕੀਆਂ ‘ਚ ਰਿਜ਼ਰਵੇਸ਼ਨ ਬੈਕਲਾਗ ਨੂੰ ਭਰਨ ਆਦਿ ਮੰਗਾਂ ਨੂੰ ਸਰਕਾਰ ਲੰਬੇ ਸਮੇਂ ਤੋਂ ਅਣਗੌਲਿਆ ਕਰ ਰਹੀ ਹੈ। ਇਸ ਮੌਕੇ ਜ਼ਿਲ੍ਹਾ ਸਰਪ੍ਰਸਤ ਪ੍ਰਿੰਸੀਪਲ ਧਰਮਿੰਦਰ, ਯੋਧਾ ਮੱਲ ਜਨਰਲ ਸਕੱਤਰ, ਤਹਿਸੀਲ ਚੇਅਰਮੈਨ ਲਖਵਿੰਦਰ ਰਾਮ, ਲੈਕਚਰਾਰ ਪ੍ਰਭਜੋਤ ਸਿੰਘ ਤਹਿਸੀਲ ਪ੍ਰਧਾਨ ਹੁਸ਼ਿਆਰਪੁਰ, ਗੁਰਜੀਤ ਸਿੰਘ ਬਲਾਕ ਪ੍ਰਧਾਨ ਹੁਸ਼ਿਆਰਪੁਰ -2 ਏ, ਸ਼ਸ਼ੀ ਕੁਮਾਰ ਬਲਾਕ ਪ੍ਰਧਾਨ ਹੁਸ਼ਿਆਰਪੁਰ-1ਏ, ਗੁਲਜ਼ਾਰੀ ਲਾਲ ਬਲਾਕ ਪ੍ਰਧਾਨ ਹੁਸ਼ਿਆਰਪੁਰ 1-ਬੀ, ਹੇਮ ਰਾਜ, ਲੈਕਚਰਾਰ ਜਸਵਿੰਦਰ ਸਿੰਘ ਸਹੋਤਾ ਪ੍ਰੈੱਸ ਸਕੱਤਰ ਆਦਿ ਹਾਜ਼ਰ ਸਨ।