ਕੌਲਪੁਰ ਦਾ ਛਿੰਝ ਤੇ ਸੱਭਿਆਚਾਰਕ ਮੇਲਾ ਸਮਾਪਤ
ਨੰਗਲ ਬਿਹਾਲਾਂ, 1 ਨਵੰਬਰ (ਵਿਨੋਦ ਮਹਾਜਨ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੈੱਲਫੇਅਰ ਸੁਸਾਇਟੀ ਕੌਲਪੁਰ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਬਾਬਾ ਕਿਰਨਜੀਤ ਸਿੰਘ ਕੌਲਪੁਰ ਦੀ ਅਗਵਾਈ ਹੇਠ 18ਵਾਂ ਵਿਸ਼ਾਲ ਛਿੰਝ ਤੇ ਸੱਭਿਆਚਾਰਕ ਮੇਲਾ ਧੂਮ-ਧਾਮ ਨਾਲ ਸਮਾਪਤ ਹੋਇਆ। ਇਸ ਮੌਕੇ ਸੰਤ ਬਾਬਾ ਹਰਪ੍ਰੀਤ ਸਿੰਘ ਮੂਨਕ, ਬਾਬਾ ਦਵਿੰਦਰ ਸਿੰਘ ਉੱਚੀ ਬੱਸੀ, ਬਾਬਾ ਲਖਬੀਰ ਸਿੰਘ ਮਹਾਂਕਾਲ, ਬਾਬਾ ਹਰਜਿੰਦਰ ਸਿੰਘ, ਬਾਬਾ ਤਰਸੇਮ ਸਿੰਘ ਤੋਂ ਇਲਾਵਾ ਕਰਮਬੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ, ਲੰਬੜਦਾਰ ਰਾਜਵਿੰਦਰ ਸਿੰਘ ਰੋਜ਼ੀ, ਜਸਵੰਤ ਸਿੰਘ ਸੈਣੀ ਸੁੰਦਰਪੁਰ, ਬਾਬਾ ਹਰਦੇਵ ਸਿੰਘ, ਮਨਜੀਤ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਮੁਕੇਰੀਆਂ, ਬਲਜੀਤ ਸਿੰਘ, ਭਾਨ ਸਿੰਘ, ਜਰਨੈਲ ਸਿੰਘ, ਕਰਨੈਲ ਸਿੰਘ, ਮਹਾਂਵੀਰ ਸਿੰਘ ਗੱਗ ਸੁਲਤਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਨੰਗਲ ਬਿਹਾਲਾਂ, 1 ਨਵੰਬਰ (ਵਿਨੋਦ ਮਹਾਜਨ)-ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੈੱਲਫੇਅਰ ਸੁਸਾਇਟੀ ਕੌਲਪੁਰ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪ੍ਰਧਾਨ ਬਾਬਾ ਕਿਰਨਜੀਤ ਸਿੰਘ ਕੌਲਪੁਰ ਦੀ ਅਗਵਾਈ ਹੇਠ 18ਵਾਂ ਵਿਸ਼ਾਲ ਛਿੰਝ ਤੇ ਸੱਭਿਆਚਾਰਕ ਮੇਲਾ ਧੂਮ-ਧਾਮ ਨਾਲ ਸਮਾਪਤ ਹੋਇਆ। ਇਸ ਮੌਕੇ ਸੰਤ ਬਾਬਾ ਹਰਪ੍ਰੀਤ ਸਿੰਘ ਮੂਨਕ, ਬਾਬਾ ਦਵਿੰਦਰ ਸਿੰਘ ਉੱਚੀ ਬੱਸੀ, ਬਾਬਾ ਲਖਬੀਰ ਸਿੰਘ ਮਹਾਂਕਾਲ, ਬਾਬਾ ਹਰਜਿੰਦਰ ਸਿੰਘ, ਬਾਬਾ ਤਰਸੇਮ ਸਿੰਘ ਤੋਂ ਇਲਾਵਾ ਕਰਮਬੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ, ਲੰਬੜਦਾਰ ਰਾਜਵਿੰਦਰ ਸਿੰਘ ਰੋਜ਼ੀ, ਜਸਵੰਤ ਸਿੰਘ ਸੈਣੀ ਸੁੰਦਰਪੁਰ, ਬਾਬਾ ਹਰਦੇਵ ਸਿੰਘ, ਮਨਜੀਤ ਸਿੰਘ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਮੁਕੇਰੀਆਂ, ਬਲਜੀਤ ਸਿੰਘ, ਭਾਨ ਸਿੰਘ, ਜਰਨੈਲ ਸਿੰਘ, ਕਰਨੈਲ ਸਿੰਘ, ਮਹਾਂਵੀਰ ਸਿੰਘ ਗੱਗ ਸੁਲਤਾਨ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਸਰਬਜੋਤ ਸਿੰਘ ਸਾੱਬੀ ਨੇ ਹਾਜ਼ਰ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਭਿਆਚਾਰਕ ਮੇਲੇ ਤੇ ਛਿੰਝਾਂ ਸਾਡੀ ਪੰਜਾਬੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਸੰਭਾਲਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਖੇਡਾਂ ਨਾਲ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਤੰਦਰੁਸਤ ਸਰੀਰ ਹੀ ਤੰਦਰੁਸਤ ਸਮਾਜ ਦੀ ਸਿਰਜਣਾ ਕਰਦੇ ਹਨ। ਇਸ ਮੌਕੇ ਸੱਦੇ ਹੋਏ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ। ਮਾਲੀ ਦੀ ਕੁਸ਼ਤੀ ਬਾਬਾ ਗੁਰਵਿੰਦਰ ਸਿੰਘ ਦਸੂਹਾ ਤੇ ਸੁਨੀਲ ਸੈਦਪੁਰ ਕਪੂਰਥਲਾ ਵਿਚਕਾਰ ਫਸਵੇਂ ਮੁਕਾਬਲੇ ਤੋਂ ਬਾਅਦ ਬਰਾਬਰ ਰਹੀ। ਕੁਲਵੰਤ ਸਿੰਘ ਬਿੱਲਾ ਤੇ ਕੁਲਵੰਤ ਕੌਰ ਦੁਗਾਣਾ ਜੋੜੀ ਨੇ ਆਪਣੀ ਗਾਇਕੀ ਨਾਲ ਸਰੋਤਿਆਂ ਨੂੰ ਕੀਲ ਕੇ ਬਿਠਾਈ ਰੱਖਿਆ। ਕੁੜੀਆਂ ਦੇ ਕਬੱਡੀ ਸ਼ੋਅ ਮੈਚ ਨੇ ਸਾਰਿਆਂ ਦਾ ਮਨ ਮੋਹ ਲਿਆ।