01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸਰਵਹਿਤਕਾਰੀ ਤਲਵਾੜਾ ਵਿਖੇ ਰਾਸ਼ਟਰੀ ਏਕਤਾ ਦਿਵਸ ਉਤਸ਼ਾਹ ਨਾਲ ਮਨਾਇਆ

ਤਲਵਾੜਾ, 1 ਨਵੰਬਰ (ਐਚ. ਐਸ.

Ad Position 21
No active advertisement
ਸਰਵਹਿਤਕਾਰੀ ਤਲਵਾੜਾ ਵਿਖੇ ਰਾਸ਼ਟਰੀ ਏਕਤਾ ਦਿਵਸ ਮਨਾਏ ਜਾਣ ਦਾ ਦ੍ਰਿਸ਼। ਤਸਵੀਰ : ਐਚ. ਐਸ. ਮਿੱਠੂ 02-11-2026
ਤਲਵਾੜਾ, 1 ਨਵੰਬਰ (ਐਚ. ਐਸ. ਮਿੱਠੂ)-ਐਸ. ਡੀ. ਸਰਵਹਿਤਕਾਰੀ ਵਿਦਿਆ ਮੰਦਰ ਤਲਵਾੜਾ ਵਿਖੇ ਐਨ. ਐਸ. ਐਸ. ਯੂਨਿਟ ਨੇ ਸਰਦਾਰ ਵੱਲਭਭਾਈ ਪਟੇਲ ਦਾ ਜਨਮ ਦਿਵਸ ਮਨਾਇਆ। ਵਿਦਿਆਰਥੀਆਂ ਤੇ ਅਧਿਆਪਕਾਂ ਨੇ ਰਾਸ਼ਟਰ ਨਿਰਮਾਣ ਵਿਚ ਸਰਦਾਰ ਪਟੇਲ ਦੇ ਬੇਮਿਸਾਲ ਯੋਗਦਾਨ ਨੂੰ ਯਾਦ ਕੀਤਾ ਅਤੇ ਰਾਸ਼ਟਰ ਦੀ ਏਕਤਾ, ਅਖੰਡਤਾ ਤੇ ਭਾਈਚਾਰਾ ਬਣਾਈ ਰੱਖਣ ਦਾ ਪ੍ਰਣ ਲਿਆ। ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਕੂਲ ਡਾਇਰੈਕਟਰ ਅੰਜੂ ਸ਼ਰਮਾ ਨੇ ਕਿਹਾ ਕਿ ਸਰਦਾਰ ਵੱਲਭਭਾਈ ਪਟੇਲ ਦਾ ਪੂਰਾ ਜੀਵਨ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ਨੂੰ ਸਮਰਪਿਤ ਸੀ। ਉਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਕਈ ਰਿਆਸਤਾਂ ਨੂੰ ਇਕਜੁੱਟ ਕਰਕੇ ਇਕ ਮਜ਼ਬੂਤ ਤੇ ਸੰਯੁਕਤ ਰਾਸ਼ਟਰ ਬਣਾਉਣ ਵਿਚ ਇਤਿਹਾਸਕ ਭੂਮਿਕਾ ਨਿਭਾਈ। ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਰਾਸ਼ਟਰੀ ਏਕਤਾ ਸਿਰਫ਼ ਸਰਕਾਰ ਜਾਂ ਕਿਸੇ ਵਿਅਕਤੀ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਹਰ ਨਾਗਰਿਕ ਦਾ ਨੈਤਿਕ ਫਰਜ਼ ਹੈ। ਇਸ ਮੌਕੇ ਵਿਦਿਆਰਥਣ ਕ੍ਰਿਤਿਕਾ ਨੇ ਆਪਣੇ ਵਿਚਾਰ ਪੇਸ਼ ਕੀਤੇ, ਵਿਦਿਆਰਥੀਆਂ ਨੂੰ ਏਕਤਾ ਅਤੇ ਭਾਈਚਾਰੇ ਵਿਚ ਰਹਿਣ ਦੀ ਅਪੀਲ ਕੀਤੀ। ਸਰਦਾਰ ਵੱਲਭ ਭਾਈ ਪਟੇਲ ਦੇ ਜੀਵਨ ਤੋਂ ਪ੍ਰੇਰਨਾ ਲੈਂਦਿਆਂ, ਵਿਦਿਆਰਥਣ ਤ੍ਰਿਸ਼ੀ ਨੇ ਕਿਹਾ ਕਿ ਹਰੇਕ ਨਾਗਰਿਕ ਨੂੰ ਹਮੇਸ਼ਾ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ, ਆਪਣੇ ਫਰਜ਼ ਇਮਾਨਦਾਰੀ ਨਾਲ ਨਿਭਾਉਣ ਅਤੇ ਸਮਾਜ ਵਿੱਚ ਪਿਆਰ, ਸਹਿਯੋਗ ਅਤੇ ਸਦਭਾਵਨਾ ਦਾ ਮਾਹੌਲ ਸਥਾਪਤ ਕਰਨ ਲਈ ਯਤਨਸ਼ੀਲ ਰਹਿਣਾ ਚਾਹੀਦਾ ਹੈ। ਪ੍ਰੋਗਰਾਮ ਦਾ ਇਕ ਵਿਸ਼ੇਸ਼ ਆਕਰਸ਼ਣ ‘ਰਨ ਫਾਰ ਯੂਨਿਟੀ’ (ਏਕਤਾ ਦੌੜ) ਸੀ। ਵਿਦਿਆਰਥੀਆਂ ਨੇ ਇਸ ਦੌੜ ਵਿਚ ਬਹੁਤ ਉਤਸ਼ਾਹ, ਜੋਸ਼ ਤੇ ਦੇਸ਼ ਭਗਤੀ ਨਾਲ ਹਿੱਸਾ ਲਿਆ। ਤਲਵਾੜਾ ਦੀਆਂ ਮੁੱਖ ਗਲੀਆਂ ਵਿਚੋਂ ਲੰਘਦੇ ਹੋਏ, ਉਨ੍ਹਾਂ ਨੇ ‘ਰਨ ਫਾਰ ਯੂਨਿਟੀ,’ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਤੇ ਰਾਸ਼ਟਰੀ ਏਕਤਾ ਨਾਲ ਸੰਬੰਧਤ ਪ੍ਰੇਰਨਾਦਾਇਕ ਨਾਅਰੇ ਲਗਾਏ। ਇਸ ਮੌਕੇ ਅਧਿਆਪਕ ਅਜੇ ਕੁਮਾਰ, ਨਰਿੰਦਰ ਗੌਤਮ, ਜੋਤੀ ਡੋਗਰਾ, ਪ੍ਰਿਆ ਜਸਵਾਲ, ਅੰਕਿਤ ਕੁਮਾਰ, ਮੁਕੇਸ਼ ਕੁਮਾਰ, ਓਸ਼ਿਨ ਸ਼ਰਮਾ ਤੇ ਮਾਪੇ ਸੰਜੀਵ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਰਸ਼ਨ ਅਕਾਦਮੀ ਦਸੂਹਾ ਵਿਖੇ ਵਿਦਿਆਰਥੀਆਂ ਦੀ ਸਿਹਤ ਜਾਂਚ ਲਈ ਮੈਡੀਕਲ ਕੈਂਪ ਅਗਲੀ ਖ਼ਬਰ ਕੌਲਪੁਰ ਦਾ ਛਿੰਝ ਤੇ ਸੱਭਿਆਚਾਰਕ ਮੇਲਾ ਸਮਾਪਤ
Ad Position 24