ਨਾਈਸ ਕੰਪਿਊਟਰਜ਼ ਹੁਸ਼ਿਆਰਪੁਰ ’ਚ ਅਧਿਆਪਕ ਦਿਵਸ ਮੌਕੇ ਸਮਾਗਮ
ਹੁਸ਼ਿਆਰਪੁਰ, 5 ਸਤੰਬਰ (ਨਰਿੰਦਰ ਸਿੰਘ ਬੱਡਲਾ)-ਨਾਈਸ ਕੰਪਿਊਟਰਜ਼ ’ਚ ਅਧਿਆਪਕ ਦਿਵਸ ਮੌਕੇ ਸਮਾਗਮ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਰਾਹੀਂ ਕੀਤੀ ਤੇ ਉਪਰੰਤ ਵਿਦਿਆਰਥੀਆਂ ਨੇ ਵੱਖ-ਵੱਖ ਸਭਿਆਚਾਰਕ ਪੇਸ਼ਕਾਰੀਆਂ ਤੇ ਹੋਰ ਗਤੀਵਿਧੀਆਂ ਰਾਹੀਂ ਅਧਿਆਪਕਾਂ ਨੂੰ ਵਿਸ਼ੇਸ਼ ਦਿਨ ’ਤੇ ਸਨਮਾਨ ਦਿੱਤਾ।
ਹੁਸ਼ਿਆਰਪੁਰ, 5 ਸਤੰਬਰ (ਨਰਿੰਦਰ ਸਿੰਘ ਬੱਡਲਾ)-ਨਾਈਸ ਕੰਪਿਊਟਰਜ਼ ’ਚ ਅਧਿਆਪਕ ਦਿਵਸ ਮੌਕੇ ਸਮਾਗਮ ਕਰਵਾਇਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਰਾਹੀਂ ਕੀਤੀ ਤੇ ਉਪਰੰਤ ਵਿਦਿਆਰਥੀਆਂ ਨੇ ਵੱਖ-ਵੱਖ ਸਭਿਆਚਾਰਕ ਪੇਸ਼ਕਾਰੀਆਂ ਤੇ ਹੋਰ ਗਤੀਵਿਧੀਆਂ ਰਾਹੀਂ ਅਧਿਆਪਕਾਂ ਨੂੰ ਵਿਸ਼ੇਸ਼ ਦਿਨ ’ਤੇ ਸਨਮਾਨ ਦਿੱਤਾ। ਮੰਚ ਦਾ ਸੰਚਾਲਨ ਮਿਸ ਸਮਰੱਥਾ ਤੇ ਮਿਸ ਰੁਦਰਾਕਸ਼ੀ ਨੇ ਕੀਤਾ। ਇਸ ਮੌਕੇ ਨਾਈਸ ਕੰਪਿਊਟਰ ਦੇ ਸੈਂਟਰ ਮੈਨੇਜਰ ਮਿਥੁਨ ਠਾਕੁਰ ਨੇ ਵਿਦਿਆਰਥੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵਲੋਂ ਕੀਤੀ ਗਈ ਸਜਾਵਟ ਤੇ ਹੋਰਨਾਂ ਗਤੀਵਿਧੀਆਂ ਸ਼ਲਾਘਾਯੋਗ ਹਨ। ਉਨ੍ਹਾਂ ਟੀਮ ਮੈਂਬਰ ਪਾਇਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਦਾ ਨਾ ਕੇਵਲ ਕਰੀਅਰ ਬਣਾਉਣ ਦਾ ਕੰਮ ਕਰਦੇ ਹਨ ਬਲਕਿ ਵਿਦਿਆਰਥੀਆਂ ਦੇ ਵਿਅਕਤੀਤਵ ਤੇ ਚਰਿੱਤਰ ਦਾ ਨਿਰਮਾਣ ਵੀ ਕਰਦੇ ਹਨ। ਇਸ ਮੌਕੇ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸੈਂਟਰ ਮੈਨੇਜਰ ਸੰਦੀਪ ਕੁਮਾਰ ਨੇ ਵੀ ਆਪਣੀ ਟੀਮ ਨਾਲ ਅਧਿਆਪਕ ਦਿਵਸ ਸਮਾਗਮ ’ਚ ਸ਼ਾਮਿਲ ਹੋਏ। ਇਸ ਮੌਕੇ ਕੇਕ ਵੀ ਕੱਟਿਆ। ਇਸ ਮੌਕੇ ਵਿਦਿਆਰਥੀਆਂ ਨੇ ਨਾਈਸ ਕੰਪਿਊਟਰਜ਼ ਅਤੇ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਪੂਰੀ ਟੀਮ ਨੇ ਸੈਂਟਰ ਡਾਇਰੈਕਟਰ ਪ੍ਰੇਮ ਸੈਣੀ ਅਤੇ ਡਾ. ਸਵੀਨ ਸੈਣੀ ਦਾ ਧੰਨਵਾਦ ਕੀਤਾ।