06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਦਸਤਾਂ ਤੋਂ ਬਚਾਅ ਲਈ ਓ. ਆਰ. ਐੱਸ. ਅਤੇ ਜ਼ਿੰਕ ਦੀ ਵਰਤੋਂ ਕਰੋ-ਡਾ. ਸੀਮਾ ਗਰਗ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਹੁਸ਼ਿਆਰਪੁਰ, 2 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਦਸਤਾ ਤੋਂ ਬਚਾਅ ਲਈ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਤੇ ਆਮ ਆਦਮੀ ਕਲੀਨਿਕਾਂ 'ਚ ਓ. ਆਰ. ਐੱਸ. ਤੇ ਜ਼ਿੰਕ ਦੇ ਕਾਰਨਰ ਸਥਾਪਿਤ ਕੀਤੇ ਗਏ ਹਨ | ਜਿਥੇ ਲੋਕਾਂ ਨੂੰ ਮੁਫ਼ਤ ਓ. ਆਰ. ਐੱਸ. ਦੇ ਪੈਕਟ ਦੇਣ ਦੇ ਨਾਲ ਨਾਲ ਓ. ਆਰ. ਐੱਸ. ਦਾ ਘੋਲ ਤਿਆਰ ਕਰਨ ਦਾ ਤਰੀਕਾ ਵੀ ਸਿਖਾਇਆ ਜਾਂਦਾ ਹੈ | ਇਸ ਸੰਬੰਧੀ ਡਾ. ਸੀਮਾ ਗਰਗ ਜ਼ਿਲ੍ਹਾ ਟੀਕਾਕਰਨ ਅਫ਼ਸਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਮੂਹ ਜਨਤਾ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਗਰਮੀ ਦੇ ਮੌਸਮ ਦੌਰਾਨ ਦਸਤਾਂ (ਡਾਇਰੀਆ) ਦੇ ਕੇਸ ਵੱਧ ਜਾਂਦੇ ਹਨ, ਖ਼ਾਸ ਕਰਕੇ ਬੱਚਿਆਂ ਵਿਚ | ਦਸਤਾਂ ਕਾਰਨ ਸਰੀਰ ਵਿਚ ਪਾਣੀ ਤੇ ਲੂਣ ਦੀ ਘਾਟ ਹੋ ਜਾਂਦੀ ਹੈ, ਜੋ ਕਿ ਗੰਭੀਰ ਸਥਿਤੀ ਪੈਦਾ ਕਰ ਸਕਦੀ ਹੈ | ਇਸ ਤੋਂ ਬਚਾਅ ਲਈ ਓ. ਆਰ. ਐੱਸ. ਤੇ ਜ਼ਿੰਕ ਦੀ ਵਰਤੋਂ ਬਹੁਤ ਜ਼ਰੂਰੀ ਹੈ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਕਾਲਜ ਦੀ ਬੀ. ਸੀ. ਏ. ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਬੀਬੀ ਗੁਰਪ੍ਰੀਤ ਕੌਰ ਲਹੌਰੀਆ ਨੂੰ ਸਮਾਜ ਸੇਵੀ ਆਗੂਆਂ ਨੇ ਕੀਤਾ ਸਨਮਾਨਿਤ
Ad Position 24