ਹੁਸ਼ਿਆਰਪੁਰ, 2 ਮਈ (ਬਲਜਿੰਦਰਪਾਲ ਸਿੰਘ)-ਡੀ. ਏ. ਵੀ. ਕਾਲਜ ਸੁਸਾਇਟੀ ਦੀ ਮੀਟਿੰਗ 14 ਜੂਨ ਨੂੰ 11:30 ਵਜੇ ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਹੁਸ਼ਿਆਰਪੁਰ ਦੇ ਆਡੀਟੋਰੀਅਮ 'ਚ ਕਰਵਾਈ ਜਾਵੇਗੀ | ਇਸ ਸੰਬੰਧੀ ਸੁਸਾਇਟੀ ਦੇ ਸਕੱਤਰ ਆਰ. ਐਮ. ਭੱਲਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਸੁਸਾਇਟੀ ਦੇ ਅਧੀਨ ਚੱਲ ਰਹੀਆਂ ਸਿੱਖਿਆ ਸੰਸਥਾਵਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਤੇ ਹੋਰ ਸੰਬੰਧਿਤ ਮਸਲਿਆਂ 'ਤੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ | ਇਸ ਤੋਂ ਇਲਾਵਾ ਮੀਟਿੰਗ 'ਚ ਸੁਸਾਇਟੀ ਦੇ ਮੈਂਬਰ ਪ੍ਰਸ਼ਾਸਨਿਕ ਤੇ ਸਿੱਖਿਆ ਨਾਲ ਜੁੜੇ ਮੁੱਦਿਆਂ 'ਤੇ ਵੀ ਵਿਚਾਰ-ਵਟਾਂਦਰਾ ਕਰਨਗੇ |