ਰਾਮਗੜ੍ਹ ਸੀਕਰੀ, 3 ਮਈ (ਕਟੋਚ)-ਸਰਕਾਰੀ ਸੀ. ਸੈਕੰਡਰੀ ਸਕੂਲ ਪਲਾਹੜ ਦੇ ਚਾਰ ਵਿਦਿਆਰਥੀਆਂ ਨੇ ਐਨ. ਐਮ. ਐਮ. ਐਸ. ਪ੍ਰੀਖਿਆ ਪਾਸ ਕਰਕੇ ਆਪਣੇ ਸਕੂਲ ਤੇ ਅਧਿਆਪਕਾਂ ਦਾ ਗੌਰਵ ਵਧਾਇਆ ਹੈ | ਸਕੂਲ ਪ੍ਰਮੁੱਖ ਗੁਰਮੇਲ ਸਿੰਘ ਨੇ ਉਕਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥਣ ਰਜਨੀ ਬਾਲਾ, ਹਰਸ਼ਿਤਾ, ਵਿਦਿਆਰਥੀ ਸੁਸ਼ਾਂਤ ਕੁਮਾਰ ਤੇ ਕਾਰਤਿਕ ਸ਼ਰਮਾ ਨੇ ਉਕਤ ਕੌਮੀ ਪੱਥਰ ਦੀ ਪ੍ਰੀਖਿਆ ਪਾਸ ਕਰਕੇ ਸਰਕਾਰ ਵਲੋਂ ਮਿਲਣ ਵਾਲੇ ਵਿੱਦਿਅਕ ਵਜ਼ੀਫ਼ੇ ਲਈ ਦਾਅਵੇਦਾਰੀ ਪੇਸ਼ ਕੀਤੀ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਦਿਆਰਥੀਆਂ ਨੂੰ 12ਵੀਂ ਪੱਧਰ ਦੀ ਪੜ੍ਹਾਈ ਤੱਕ ਪ੍ਰਤੀ ਮਹੀਨੇ ਇਕ ਹਜ਼ਾਰ ਦੇ ਹਿਸਾਬ ਨਾਲ ਵਜ਼ੀਫ਼ਾ ਮਿਲੇਗਾ, ਜਿਸ ਨਾਲ ਮਾਪਿਆਂ ਦਾ ਪੜ੍ਹਾਈ ਤੇ ਆਰਥਿਕ ਬੋਝ ਘੱਟ ਹੋਵੇਗਾ | ਉਨ੍ਹਾਂ ਸਕੂਲ ਦੇ ਸਟਾਫ਼ ਦੀ ਇਸ ਉਪਲਬਧੀ ਲਈ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਦਾ ਸਿਹਰਾ ਮਿਹਨਤੀ ਅਧਿਆਪਕਾਂ ਨੂੰ ਜਾਂਦਾ ਹੈ |