28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬਸਪਾ ਹਲਕਾ ਦਸੂਹਾ ਦੀ ਪੰਜ ਮੈਂਬਰੀ ਕਮੇਟੀ ਦੀ ਚੋਣ

Ad Position 21
No active advertisement
ਅਜੀਤ ਡੈਸਕ 04-05-2026
ਤਲਵਾੜਾ, 3 ਮਈ (ਐੱਚ. ਐੱਸ. ਮਿੱਠੂ)-ਇਥੇ ਨੇੜਲੇ ਕਸਬਾ ਦਾਤਾਰਪੁਰ ਵਿਖੇ ਬਸਪਾ ਦੀ ਮੀਟਿੰਗ ਹਲਕਾ ਦਸੂਹਾ ਤੇ ਮੁਕੇਰੀਆਂ ਇੰਚਾਰਜ ਇੰਜ. (ਰਿਟਾ.) ਰਾਮ ਲਾਲ ਸੰਧੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਦੇਸ਼ ਤੇ ਪੰਜਾਬ ਦੇ ਮੌਜੂਦਾ ਸਿਆਸੀ ਮਸਲਿਆਂ 'ਤੇ ਚਰਚਾ ਕੀਤੀ ਗਈ | ਇਸ ਦੌਰਾਨ ਬਸਪਾ ਹਲਕਾ ਦਸੂਹਾ ਦੀ ਪੰਜ ਮੈਂਬਰੀ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਲਛਮਣ ਸਿੰਘ ਗੇਰਾ ਨੂੰ ਪ੍ਰਧਾਨ, ਦਿਲਾਵਰ ਸਿੰਘ ਸੀਪਰੀਆਂ ਵਾਈਸ ਪ੍ਰਧਾਨ, ਪ੍ਰੋਫੈਸਰ (ਰਿਟਾ.) ਕਸ਼ਮੀਰੀ ਲਾਲ ਦਸੂਹਾ ਜਨਰਲ ਸਕੱਤਰ, ਨਰਿੰਦਰ ਸਿੰਘ ਭੂਰਾ ਤਲਵਾੜਾ ਸਕੱਤਰ ਤੇ ਮਦਨ ਲਾਲ ਚੰਡੋਲੀ ਦੇਪਰ ਦੀ ਖ਼ਜ਼ਾਨਚੀ ਵਜੋਂ ਚੋਣ ਕੀਤੀ ਗਈ | ਹਲਕਾ ਇੰਚਾਰਜ ਰਾਮ ਲਾਲ ਸੰਧੂ ਨੇ ਮੀਡੀਆ ਨੂੰ ਦੱਸਿਆ ਕਿ ਬਸਪਾ ਨੇ ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ | ਹਲਕਾ ਦਸੂਹਾ ਤੇ ਮੁਕੇਰੀਆਂ 'ਚ ਵੀ ਲਾਮਬੰਦੀ ਆਰੰਭ ਦਿੱਤੀ ਹੈ | ਨਵੇਂ ਚੁਣੇ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਨ ਤੇ ਹਲਕਾ ਇੰਚਾਰਜ ਇੰਜ ਰਾਮ ਲਾਲ ਸੰਧੂ ਦਾ ਨਵੀਂ ਜ਼ਿੰਮੇਵਾਰ ਦੇਣ 'ਤੇ ਧੰਨਵਾਦ ਕੀਤਾ | ਉਨ੍ਹਾਂ ਡਾ. ਬੀ. ਆਰ. ਅੰਬੇਡਕਰ ਤੇ ਕਾਂਸ਼ੀ ਰਾਮ ਦੇ ਸੁਪਨਿਆਂ ਦੇ ਸਮਾਜ ਦੀ ਸਿਰਜਣਾ ਲਈ ਹਾਸ਼ੀਆ ਗ੍ਰਸਤ ਤਬਕਿਆਂ, ਅÏਰਤਾਂ ਤੇ ਗ਼ਰੀਬੀ ਦੀ ਮਾਰ ਝੱਲ ਰਹੇ ਲੋਕਾਂ ਨੂੰ ਬਸਪਾ ਦੀ ਵਿਚਾਰ ਧਾਰਾ ਨਾਲ ਜੁੜਨ ਦੀ ਅਪੀਲ ਕੀਤੀ | ਨਵ-ਨਿਯੁਕਤ ਪ੍ਰਧਾਨ ਲਛਮਣ ਸਿੰਘ ਗੇਰਾ ਨੇ ਜਲਦ ਹੀ ਪਿੰਡ ਪੱਧਰੀ ਮੀਟਿੰਗਾਂ ਕਰਕੇ ਲੋਕਾਂ ਨੂੰ ਬਸਪਾ ਦੀ ਵਿਚਾਰਧਾਰਾ ਨਾਲ ਜੋੜਨ ਦੀ ਗੱਲ ਆਖੀ | ਇੰਜ. ਸੰਧੂ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਰਾਜ ਕੁਮਾਰ ਨਗਰ, ਗੁਰਮੇਲ ਸਿੰਘ ਤਲਵਾੜਾ, ਰਵਿੰਦਰ ਸੰਧੂ, ਰਜਨੀਸ਼ ਸੰਧੂ, ਪਰਸ਼ੋਤਮ ਸਿੰਘ, ਰਾਏ ਸਿੰਘ ਤਲਵਾੜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਗੜੀ ਸੰਭਾਲ ਜੱਟਾ ਲਹਿਰ ਦੀ ਮੀਟਿੰਗ ਅਗਲੀ ਖ਼ਬਰ ਸਰਕਾਰ ਗੰਨੇ ਦੀ ਬਕਾਇਆ ਰਾਸ਼ੀ ਤੁਰੰਤ ਕਿਸਾਨਾਂ ਨੂੰ ਦੇਵੇ-ਦੇਸਰਾਜ ਧੁੱਗਾ
Ad Position 24