ਬੁੱਲ੍ਹੋਵਾਲ, 4 ਮਈ (ਲੁਗਾਣਾ)-ਸਿੱਖਿਆ ਬਲਾਕ ਬੁੱਲ੍ਹੋਵਾਲ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਫੱਤੋਵਾਲ ਦੇ ਕਮਰੇ ਦਾ ਉਦਘਾਟਨ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਕੀਤਾ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਡਾ. ਰਵਜੋਤ ਸਿੰਘ ਨੇ ਸਕੂਲ ਦੇ ਨਵੇਂ ਬਣੇ ਕਮਰੇ ਦਾ ਉਦਘਾਟਨ ਕਰਦਿਆਂ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀਆਂ ਦੀ ਵਧਾਈ ਦਿੱਤੀ ਤੇ ਕਿਹਾ ਕਿ ਉਮੀਦ ਹੈ ਕਿ ਨਵਾਂ ਕਲਾਸ ਰੂਮ ਤੇ ਨਵਾਂ ਸੈਸ਼ਨ ਬੱਚਿਆਂ ਦੇ ਸੁਪਨਿਆਂ ਨੂੰ ਨਵੀਂ ਉਡਾਣ ਦੇਵੇਗਾ | ਇਸ ਦੌਰਾਨ ਸਰਕਾਰੀ ਐਲੀ ਸਕੂਲ ਫੱਤੋਵਾਲ ਵਲੋਂ ਡਾ. ਰਵਜੋਤ ਸਿੰਘ ਤੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮੌਕੇ ਸਕੂਲ ਦੇ ਹੈੱਡ ਟੀਚਰ ਸੁਰਿੰਦਰ ਸਿੰਘ ਜÏਹਲ, ਸਰਪੰਚ ਨਰਿੰਦਰ ਸਿੰਘ, ਬੀ. ਐਨ. ਓ. ਸਰੂਪ ਲਾਲ, ਚੇਅਰਮੈਨ ਸੁਰਿੰਦਰ ਸਿੰਘ ਢੱਡਾ, ਹੈੱਡ ਟੀਚਰ ਜਗਜੀਤ ਸਿੰਘ, ਅਸ਼ੋਕ ਕੁਮਾਰ, ਸੋਮ ਪਾਲ, ਗੁਰਪਾਲ ਸਿੰਘ, ਸੁਰਜੀਤ ਕੁਮਾਰੀ, ਪੁਸ਼ਪਾ ਦੇਵੀ, ਮੋਨਿਕਾ, ਗੁਰਮੀਤ ਕÏਰ ਸੀ. ਐੱਚ. ਟੀ., ਹਰਮੇਸ਼ ਲਾਲ ਸੀ. ਐੱਚ. ਟੀ., ਮਨੋਹਰ ਸਿੰਘ ਬੈਂਸ, ਸੁਖਜੀਤ ਕÏਰ, ਜਤਿੰਦਰ ਕÏਰ ਸਿੱਧੂ, ਜਸਮੀਤ ਸਿੰਘ ਮਠਾਰੂ, ਮਨਜੀਤ ਸਿੰਘ, ਸੁਰਿੰਦਰ ਸਿੰਘ ਧੂਤ, ਹਰਪ੍ਰੀਤ ਕੌਰ, ਕਿਰਨ ਬਾਲਾ, ਸਤੀਸ਼ ਕੌਰ, ਨਸੀਬ ਕÏਰ, ਸਰਬਜੀਤ ਰਾਣੀ, ਮਨਿੰਦਰ ਸਿੰਘ, ਦਲਜੀਤ ਸਿੰਘ ਤੇ ਹੋਰ ਵੀ ਹਾਜ਼ਰ ਸਨ |
ਡਾ. ਰਵਜੋਤ ਸਿੰਘ ਵਲੋਂ ਸਕੂਲ ਦੇ ਕਮਰੇ ਦਾ ਉਦਘਾਟਨ
ਅਜੀਤ ਡੈਸਕ
05-05-2026