ਮੁਕੇਰੀਆਂ, 4 ਮਈ (ਰਾਮਗੜ੍ਹੀਆ)-ਮੁਕੇਰੀਆਂ ਵਿਖੇ ਭਾਜਪਾ ਆਗੂਆਂ ਵਲੋਂ ਬੰਗਾਲ-ਅਸਾਮ ਤੇ ਹੋਰ ਰਾਜਾਂ 'ਚ ਸ਼ਾਨਦਾਰ ਨਤੀਜੇ ਆਉਣ ਦੀ ਖ਼ੁਸ਼ੀ ਵਿਚ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ ਦੀ ਅਗਵਾਈ 'ਚ ਇਕ ਵਿਸ਼ਾਲ ਇਕੱਠ ਕੀਤਾ, ਜਿਸ ਦੌਰਾਨ ਆਪਣੇ ਸੰਬੋਧਨ 'ਚ ਖੁਸ਼ੀ ਦਾ ਇਜ਼ਹਾਰ ਕਰਦਿਆਂ ਸ੍ਰੀ ਸ਼ਾਕਰ ਨੇ ਕਿਹਾ ਕਿ ਲੰਬੇ ਸਮੇਂ ਤੋਂ ਬੰਗਾਲ ਦੀ ਜਨਤਾ ਜੋ ਸੰਤਾਪ ਭੋਗ ਰਹੀ ਸੀ, ਉਸ ਤੋਂ ਨਿਜਾਤ ਭਾਜਪਾ ਪਾਰਟੀ ਦੀ ਸ਼ਾਨਦਾਰ ਜਿੱਤ ਮਗਰੋਂ ਮਿਲੀ ਹੈ ਅਤੇ ਇਹ ਸਪੱਸ਼ਟ ਹੋ ਗਿਆ ਹੈ ਕਿ ਦੇਸ਼ ਵਾਸੀ ਅਤੇ ਖ਼ਾਸ ਕਰਕੇ ਬੰਗਾਲ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਸਵੀਕਾਰ ਕਰਕੇ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਇਆ ਹੈ | ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਲੋਕ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹਨ ਤੇ ਭਾਜਪਾ ਪਾਰਟੀ ਵਿਚ ਪੂਰਾ ਯਕੀਨ ਰੱਖਦੇ ਹਨ | ਇਸ ਮੌਕੇ ਉਨ੍ਹਾਂ ਜਿੱਤ ਦੀ ਖੁਸ਼ੀ 'ਚ ਭਾਜਪਾ ਵਰਕਰਾਂ ਦਾ ਮੂੰਹ ਮਿੱਠਾ ਵੀ ਕਰਵਾਇਆ | ਇਸ ਮੌਕੇ ਅਭਾਸ ਸ਼ਾਕਿਰ, ਵਿਨੋਦ ਕੁਮਾਰ ਸੈਂਬੀ, ਸੁਮਨ ਮੰਗਲ, ਕਾਲਾ ਹਯਾਤਪੁਰ, ਜਰਨੈਲ ਛਾਂਗਲਾ, ਦਿਲਾਵਰ ਮਾਨਾ, ਦਵਿੰਦਰ ਬਬਲੀ, ਅਜੇ ਨਮੋਲੀ, ਅੰਕੁਰ ਵਰਮਾ, ਰੋਹਿਤ ਜੈਨ, ਮੁਨੀਸ਼ ਜੈਨ, ਅਮਿਤ ਬੰਟੀ, ਮਿੰਟੂ ਧੌਲਖੇੜਾ, ਲੰਬੜਦਾਰ ਸ਼ਕਤੀ ਸਿੰਘ, ਅਜੀਤ ਸਿੰਘ, ਅਜੀਤ ਸਿੰਘ, ਬਿੰਦਰ ਚਾਵਲਾ ਆਦਿ ਵਰਕਰ ਹਾਜ਼ਰ ਸਨ |