ਅਜੀਤਵਾਲ, 4 ਮਈ (ਹਰਦੇਵ ਸਿੰਘ ਮਾਨ)-ਮਾਲਵੇ ਦੀਆਂ ਪ੍ਰਸਿੱਧ ਉੱਚ ਵਿੱਦਿਅਕ ਸੰਸਥਾਵਾਂ ਐਮ.ਐਲ.ਐਮ. ਗਰੁੱਪ ਆਫ਼ ਕਾਲਜ ਕਿਲੀ ਚਾਹਲ ਦੇ ਨਰਸਿੰਗ ਵਿਭਾਗ ਦੇ ਬੀ.ਐਸ.ਸੀ. ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਵਿਚ ਨਰਸਿੰਗ ਵਿਦਿਆਰਥਣਾਂ ਨੇ ਸੂਬੇ ਅਤੇ ਜ਼ਿਲ੍ਹਾ ਪੱਧਰ 'ਤੇ ਆਪਣੇ ਕਾਲਜ ਦਾ ਨਾਮ ਰੌਸ਼ਨ ਕੀਤਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪਿ੍ੰਸੀਪਲ ਬਰਜੀਤ ਕੌਰ ਨੇ ਦੱਸਿਆ ਕਿ ਬੀ.ਐਸ.ਸੀ. ਨਰਸਿੰਗ ਦੂਜੇ ਸਮੈਸਟਰ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ, ਜਿੱਥੇ ਇਨ੍ਹਾਂ ਨਤੀਜਿਆਂ ਵਿਚ ਸਾਰੀਆਂ ਵਿਦਿਆਰਥਣਾਂ ਨੇ ਵਧੀਆਂ ਅੰਕ ਪ੍ਰਾਪਤ ਕੀਤੇ, ਉੱਥੇ ਕਾਲਜ ਦੀ ਹੋਣਹਾਰ ਵਿਦਿਆਰਥਣ ਪਾਇਲ ਸਪੁੱਤਰੀ ਗੁਰਪ੍ਰੀਤ ਸਿੰਘ ਨੇ 8.6 ਗਰੇਡ ਨਾਲ ਜ਼ਿਲੇ੍ਹ ਵਿਚੋਂ ਦੂਜਾ ਅਤੇ ਸੂਬੇ ਭਰ ਚੋਂ ਨੌਵਾਂ ਸਥਾਨ ਪ੍ਰਾਪਤ ਕੀਤਾ | ਇਸ ਦੇ ਨਾਲ ਹੀ ਗੁਰਮੀਤ ਕੌਰ ਰੰਧਾਵਾ ਨੇ 8.3 ਗਰੇਡ ਨਾਲ ਦੂਸਰਾ, ਪ੍ਰਭਜੋਤ ਕੋਰ ਨੇ 8.1 ਗਰੇਡ ਨਾਲ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਕਾਲਜ ਦੇ ਨਾਲ ਆਪਣੇ ਮਾਪਿਆਂ ਦਾ ਵੀ ਨਾਮ ਰੌਸ਼ਨ ਕੀਤਾ | ਇੰਨਾ ਨਤੀਜਿਆਂ ਤੇ ਖ਼ੁਸ਼ੀ ਪ੍ਰਗਟਾਉਂਦਿਆਂ ਸੰਸਥਾ ਦੇ ਚੇਅਰਮੈਨ ਡਾ. ਸੁਰੇਸ਼ ਕੁਮਾਰ ਬਾਂਸਲ ਅਤੇ ਡਾ. ਅਨਮੋਲ ਬਾਂਸਲ ਨੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਲਗਨ ਕਾਰਨ ਆਏ ਇੰਨਾ ਨਤੀਜਿਆਂ ਦੀਆਂ ਮੁਬਾਰਕਾਂ ਦਿੰਦਿਆਂ ਪਿ੍ੰਸੀਪਲ ਬਰਜੀਤ ਕੌਰ, ਇੰਚਾਰਜ ਪਰਮਿੰਦਰ ਕੋਰ ਅਤੇ ਸਾਰੇ ਸਟਾਫ਼ ਦੀ ਸ਼ਲਾਘਾ ਕੀਤੀ ਜਿੰਨਾਂ ਨੇ ਸਖ਼ਤ ਮਿਹਨਤ ਨਾਲ ਬੱਚਿਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਅਹਿਮ ਯੋਗਦਾਨ ਪਾਇਆ | ਇਸ ਦੌਰਾਨ ਸੰਸਥਾ ਦੇ ਸਾਰੇ ਸਟਾਫ਼ ਨੇ ਵਧੀਆ ਨਤੀਜਿਆਂ ਲਈ ਮੁਬਾਰਕਬਾਦ ਦਿੰਦਿਆਂ ਵਿਦਿਆਰਥਣਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |