ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਸ਼ਨ ਪੰਜਾਬ ਕਮਲਪ੍ਰੀਤ ਕੌਰ ਬਰਾੜ ਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ 'ਤੇ ਸਿਵਲ ਸਰਜਨ ਡਾ. ਮਨਦੀਪ ਕਮਲ ਦੇ ਨਿਰਦੇਸ਼ਾਂ ਤੇ ਡਾ. ਜਤਿੰਦਰ ਭਾਟੀਆ ਡਿਜਿਗਨੇਟਿਡ ਅਫ਼ਸਰ-ਕਮ-ਜ਼ਿਲ੍ਹਾ ਸਿਹਤ ਅਫ਼ਸਰ ਹੁਸ਼ਿਆਰਪੁਰ ਦੀ ਦੇਖ-ਰੇਖ ਹੇਠ ਫੂਡ ਸੇਫ਼ਟੀ ਅਫ਼ਸਰ ਇਸ਼ਾਨ ਬਾਂਸਲ ਵਲੋਂ ਸਟਰੀਟ ਫੂਡ ਵੈਂਡਰਾਂ ਦੀ ਫ਼ੀਲਡ ਜਾਂਚ ਕੀਤੀ ਗਈ, ਜਿਸ 'ਚ ਖ਼ਾਸ ਧਿਆਨ ਗੋਲ-ਗੱਪਾ ਵੈਂਡਰਾਂ ਤੇ ਗੰਨੇ ਦੇ ਰਸ ਵਾਲਿਆਂ 'ਤੇ ਦਿੱਤਾ | ਜਾਂਚ ਦੌਰਾਨ ਵੈਂਡਰਾਂ ਨੂੰ ਜ਼ਰੂਰੀ ਖਾਦ ਸੁਰੱਖਿਆ ਅਤੇ ਸਫ਼ਾਈ ਸੰਬੰਧੀ ਪ੍ਰਥਾਵਾਂ ਅਪਣਾਉਣ ਲਈ ਸਲਾਹ ਦਿੱਤੀ ਗਈ | ਉਨ੍ਹਾਂ ਵੈਂਡਰਾਂ ਨੂੰ ਖਾਣਾ ਬਣਾਉਣ, ਪਰੋਸਣ ਵੇਲੇ, ਸੰਭਾਲਣ ਵੇਲੇ ਸਿਰ 'ਤੇ ਟੋਪੀ ਅਤੇ ਹੱਥਾਂ 'ਚ ਦਸਤਾਨੇ ਪਹਿਨਣ ਲਈ ਨਿਰਦੇਸ਼ ਦਿੱਤੇ ਗਏ | ਗੰਨੇ ਦੇ ਰਸ ਵਾਲਿਆਂ ਦੀ ਖ਼ਾਸ ਤੌਰ 'ਤੇ ਬਰਫ਼ ਦੀ ਗੁਣਵੱਤਾ ਤੇ ਉਸ ਦੀ ਸਟੋਰੇਜ ਦੇ ਢੰਗ ਦੀ ਜਾਂਚ ਕੀਤੀ ਗਈ | ਇਸ ਮੌਕੇ ਉਨ੍ਹਾਂ ਸਟਰੀਟ ਫੂਡ ਵੈਂਡਰਾਂ ਨੂੰ ਟੋਟਲ ਪੋਲਰ ਕੰਪਾਊਾਡਸ ਬਾਰੇ ਜਾਣਕਾਰੀ ਦਿੱਤੀ ਤੇ ਸਲਾਹ ਦਿੱਤੀ ਗਈ ਕਿ ਤੇਲ ਨੂੰ ਇਸ ਦੀ ਹਾਲਤ ਦੇ ਅਨੁਸਾਰ 2-3 ਵਾਰ ਤਲਣ ਤੋਂ ਵੱਧ ਨਾ ਵਰਤਿਆ ਜਾਵੇ | ਉਨ੍ਹਾਂ ਦੱਸਿਆ ਕਿ ਨਿਰਧਾਰਿਤ ਹਦਾਇਤਾਂ ਦੀ ਉਲੰਘਣਾ ਕਰਨ 'ਤੇ ਖਾਦ ਸੁਰੱਖਿਆ ਕਾਨੂੰਨਾਂ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ | ਡੀ. ਐਚ. ਓ. ਡਾ. ਜਤਿੰਦਰ ਭਾਟੀਆ ਤੇ ਫੂਡ ਸੇਫ਼ਟੀ ਅਫ਼ਸਰ ਇਸ਼ਾਨ ਬਾਂਸਲ ਨੇ ਸਾਰੇ ਫੂਡ ਬਿਜ਼ਨਸ ਆਪੇ੍ਰਟਰਾਂ ਨੂੰ ਲਾਜ਼ਮੀ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਦੀ ਪਾਲਣਾ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ |
ਫੂਡ ਸੇਫ਼ਟੀ ਟੀਮ ਵਲੋਂ ਸਟਰੀਟ ਫੂਡ ਵੈਂਡਰਾਂ ਦੀ ਖਾਣ-ਪੀਣ ਸਮੱਗਰੀ ਦੀ ਜਾਂਚ
ਅਜੀਤ ਡੈਸਕ
05-05-2026