ਗੜ੍ਹਸ਼ੰਕਰ, 4 ਮਈ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਨੇ ਬਸਤੀ ਸੈਂਸੀਆਂ ਦੇਨੋਵਾਲ ਖ਼ੁਰਦ ਦੇ 20 ਲੋਕਾਂ ਖ਼ਿਲਾਫ਼ ਨਸ਼ਾ ਵੇਚਣ ਦੇ ਮਾਮਲੇ 'ਚ ਮਾਮਲਾ ਦਰਜ ਕੀਤਾ ਹੈ | ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਗੜ੍ਹਸ਼ੰਕਰ ਨੇ ਗਸ਼ਤ ਚੈਕਿੰਗ ਦੇ ਸੰਬੰਧ 'ਚ ਪੁਲ ਨਹਿਰ ਨਵਾਂਸ਼ਹਿਰ ਰੋਡ ਗੜ੍ਹਸ਼ੰਕਰ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਜਸਵਿੰਦਰ ਉਰਫ਼ ਬੱਬੋ ਪਤਨੀ ਦਿਲਬਾਗ ਸਿੰਘ, ਬਲਜੀਤ ਸਿੰਘ ਪੁੱਤਰ ਮਹਿੰਦਰ ਸਿੰਘ, ਅਮਨਦੀਪ ਕੌਰ ਪਤਨੀ ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਉਰਫ਼ ਸ਼ੰਮੀ ਪੁੱਤਰ ਲੇਟ ਸਰਬਜੀਤ, ਕਮਲਜੀਤ ਕੌਰ ਉਰਫ਼ ਕਾਡੋ ਪਤਨੀ ਤਾਰੀ, ਇੰਦਰਜੀਤ ਕੌਰ ਪਤਨੀ ਸਤਨਾਮ ਉਰਫ਼ ਕਾਕਾ, ਸਤਨਾਮ ਸਿੰਘ ਉਰਫ਼ ਕਾਕਾ ਪੁੱਤਰ ਬੂਝਾ, ਰੌਸ਼ਨ ਲਾਲ ਪੁੱਤਰ ਲੇਟ ਨਿਰੰਜਨ ਰਾਮ, ਕਮਲਜੀਤ ਕੌਰ ਪਤਨੀ ਰੌਸ਼ਨ ਲਾਲ, ਗੀਤਾ ਪਤਨੀ ਰਾਜਾ, ਮੰਗਾ ਪੁੱਤਰ ਸੋਹਣ ਲਾਲ, ਜੋਗਾ ਪੁੱਤਰ ਸੰਤੋਖ ਸਿੰਘ, ਮੋਟੋ ਪੁੱਤਰੀ ਨਿਰਮਲ ਚੰਦ ਉਰਫ਼ ਨਿੰਮਾ, ਰਾਕੇਸ਼ ਉਰਫ਼ ਕੇਸ਼ੀ ਪੁੱਤਰ ਗੁਰਜੀਤ ਰਾਮ, ਗੁਰਲਾਲ ਪੁੱਤਰ ਗੁਰਮੀਤ, ਹਰਦੀਪ ਕੌਰ ਪਤਨੀ ਗੁਰਲਾਲ, ਦਲਵਾਰਾ ਪੁੱਤਰ ਜਰਨੈਲ ਸਿੰਘ, ਰਜਨੀ ਪਤਨੀ ਮੇਜਰ, ਦਵਿੰਦਰਜੀਤ ਕੌਰ ਉਰਫ਼ ਪਰਮਿੰਦਰ ਕੌਰ ਪਤਨੀ ਬਲਜੀਤ ਸਿੰਘ ਉਰਫ਼ ਬਲਜੀਤਾ, ਨਵਦੀਪ ਉਰਫ਼ ਘੋੜਾ ਪੁੱਤਰ ਤਿਲਕ ਰਾਜ ਵਾਸੀਆਨ ਦੇਨੋਵਾਲ ਖ਼ੁਰਦ ਬਸਤੀ ਸੈਂਸੀਆਂ ਇਸ ਸਮੇਂ ਜੋ ਭਾਰੀ ਮਾਤਰਾ 'ਚ ਹੈਰੋਇਨ, ਸਮੈਕ ਡੋਡੇ, ਚੂਰਾ ਪੋਸਤ, ਅਫ਼ੀਮ, ਨਸ਼ੀਲਾ ਪਾਊਡਰ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦੇ ਹਨ | ਜਿਨ੍ਹਾਂ 'ਚੋਂ ਕਈਆਂ ਖ਼ਿਲਾਫ਼ ਪਹਿਲਾ ਵੀ ਨਸ਼ਾ ਵੇਚਣ ਦੇ ਕਾਫ਼ੀ ਮੁਕੱਦਮੇ ਦਰਜ਼ ਹਨ | ਜੇਕਰ ਹੁਣੇ ਰੇਡ ਕੀਤਾ ਜਾਵੇ ਤਾਂ ਇਹ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਆ ਸਕਦੇ ਹਨ | ਪੁਲਿਸ ਵਲੋਂ ਇਹ ਇਤਲਾਹ ਠੋਸ 'ਤੇ ਭਰੋਸੇਯੋਗ ਹੋਣ 'ਤੇ ਉਕਤ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ 'ਚ ਨਾਮਜ਼ਦ ਲੋਕਾਂ ਦੀ ਗਿ੍ਫਤਾਰੀ ਬਾਕੀ ਹੈ |