ਮੁਕੇਰੀਆਂ, 4 ਮਈ (ਰਾਮਗੜ੍ਹੀਆ)-ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀ. ਪੀ. ਐਫ. ਯੂਨੀਅਨ ਪੰਜਾਬ ਵਲੋਂ ਆਪਣੀ ਹੱਕੀ ਮੰਗ ਸੂਬੇ ਦੇ ਲਗਪਗ 2 ਲੱਖ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ ਦੇ ਅੜੀਅਲ ਰਵੱਈਏ ਵਾਲੀ ਪੰਜਾਬ ਸਰਕਾਰ ਨੂੰ ਮਨਵਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਹੁਸ਼ਿਆਰਪੁਰ ਦੇ ਘੋਗਰਾ ਫੇਰੀ 'ਤੇ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਸੀ, ਜਿਸ ਤੋਂ ਖ਼ਫ਼ਾ ਹੋ ਕੇ ਜ਼ਿਲ੍ਹਾ ਪ੍ਰਧਾਨ ਸੰਜੀਵ ਧੂਤ, ਆਗੂ ਅਮਰ ਸਿੰਘ ਤੇ ਸਰਬਜੀਤ ਸਿੰਘ ਨੂੰ ਵੱਖ-ਵੱਖ ਥਾਣਿਆਂ ਵਿਚ ਨਜ਼ਰਬੰਦ ਕੀਤਾ | ਇਸ ਤੋਂ ਇਲਾਵਾ ਸੂਬਾ ਕਨਵੀਨਰ ਜਸਵੀਰ ਤਲਵਾੜਾ, ਜ਼ਿਲ੍ਹਾ ਉਪ-ਪ੍ਰਧਾਨ ਪਿ੍ੰਸ ਪਲਿਆਲ ਗੜ੍ਹਦੀਵਾਲਾ, ਰਜਤ ਮਹਾਜਨ, ਵਰਿੰਦਰ ਵਿਕੀ, ਸਤੀਸ਼ ਕੁਮਾਰ, ਤਿਲਕ ਰਾਜ ਅਤੇ ਲਗਪਗ 3 ਦਰਜਨ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਸੀ. ਪੀ. ਐੱਫ. ਆਗੂਆਂ ਨੂੰ ਗਿ੍ਫ਼ਤਾਰ ਕਰਕੇ ਹਾਜੀਪੁਰ ਥਾਣੇ ਤੇ ਬੱਸਾਂ ਅੰਦਰ ਡੱਕ ਦਿੱਤਾ, ਜਿਸ ਦੀ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਨੇ ਕੜੇ ਸ਼ਬਦਾਂ 'ਚ ਨਿੰਦਾ ਕੀਤੀ | ਵੱਖ-ਵੱਖ ਆਗੂਆਂ ਨੇ ਕਿਹਾ ਕਿ ਸਰਕਾਰ ਲੋਕਤੰਤਰ ਦਾ ਘਾਣ ਕਰ ਰਹੀ ਹੈ, ਮੰਗ ਪ੍ਰਦਰਸ਼ਨ ਕਰਨਾ ਹਰੇਕ ਨਾਗਰਿਕ ਦਾ ਸੰਵਿਧਾਨਕ ਹੱਕ ਹੈ | ਪੰਜਾਬ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਮੁਲਾਜ਼ਮਾਂ ਨੇ ਮੁਲਾਜ਼ਮਾਂ ਦੀ ਕੁੱਟਮਾਰ ਕੀਤੀ ਤੇ ਗਾਲ਼ੀ ਗਲੋਚ ਕਰਦੇ ਹੋਏ ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਦੀ ਆਗੂਆਂ ਵਲੋਂ ਸਖ਼ਤ ਨਿਖੇਧੀ ਕੀਤੀ ਗਈ | ਆਗੂਆਂ ਵਲੋਂ ਕੁੱਟਮਾਰ ਕਰਨ ਵਾਲੇ ਅਧਿਕਾਰੀਆਂ ਤੇ ਪੁਲਿਸ ਮੁਲਾਜ਼ਮਾਂ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ | ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੀ ਕੁੱਟਮਾਰ ਕਰਨਾ ਲੋਕਤੰਤਰ ਦਾ ਘਾਣ ਹੈ | ਇਸ ਮੌਕੇ ਉਮੇਸ਼ ਕੁਮਾਰ, ਜਸਵੀਰ ਬੋਦਲ, ਵਿਪਨ ਕੁਮਾਰ, ਮਨਮੋਹਨ ਤਲਵਾੜਾ, ਦਵਿੰਦਰ ਹੁਸ਼ਿਆਰਪੁਰ, ਖੁਸ਼ਵੰਤ ਸਿੰਘ, ਸੁਭਾਸ਼ ਠਾਕੁਰ, ਰਾਜੇਸ਼ ਕੁਮਾਰ, ਗੁਰਮੇਲ ਸੰਦਲ, ਰਮਾਕਾਂਤ, ਸੁਰਿੰਦਰ ਸਿੰਘ, ਸੁਖਜਿੰਦਰ ਸਿੰਘ, ਗੁਰਪਾਲ ਸਿੰਘ, ਰਾਜਿੰਦਰ ਟੱਪਾ, ਬੂਟਾ ਸਿੰਘ, ਸੰਜੀਵ ਅੱਜੋਵਾਲ, ਸ਼ਸ਼ੀ ਕਾਂਤ, ਨਰੇਸ਼ ਮਿੱਡਾ, ਰਘੁਵੀਰ ਸਿੰਘ, ਜਰਨੈਲ ਸਿੰਘ, ਪੰਕਜ ਪਰਮਾਰ, ਭੁਪਿੰਦਰ ਸਿੰਘ ਤੇ ਰਾਕੇਸ਼ ਪਰਮਾਰ ਆਦਿ ਹਾਜ਼ਰ ਸਨ |