ਹੁਸ਼ਿਆਰਪੁਰ, 4 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪੰਜਾਬ ਸਕੂਲ ਖੇਡਾਂ 'ਚ 2025-26 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੁਸ਼ਿਆਰਪੁਰ ਟੀਮ ਦੇ ਖਿਡਾਰੀਆਂ ਤੇ ਕੋਚਾਂ ਨੂੰ ਸਨਮਾਨਿਤ ਕਰਨ ਹਿੱਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਡਾ. ਗੁਰਿੰਦਰਜੀਤ ਕੌਰ ਦੀ ਅਗਵਾਈ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਗਜੀਤ ਸਿੰਘ ਦੇ ਪ੍ਰਬੰਧਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਥਿਆਲ ਵਿਖੇ ਹੋਏ ਸਮਾਗਮ ਦੌਰਾਨ ਖਿਡਾਰੀਆਂ ਜਸਲੀਨ, ਸ਼ੇ੍ਰਅਸ ਕੁਮਾਰ, ਆਂਚਲ ਸ਼ਰਮਾ, ਜਸਲੀਨ ਕੌਰ, ਜਾਨਵੀ, ਸਿਮਰਨ, ਮੰਥਨ ਧੀਮਾਨ, ਅਮਨਪ੍ਰੀਤ ਲਾਲ, ਚਹਿਕ ਗੋਜਰਾ, ਕੋਮਲਪ੍ਰੀਤ, ਆਰਿਨ ਕਾਲੀਆ, ਪਾਹੁਲ ਪ੍ਰੀਤ ਸਿੰਘ, ਦਿਵਿਆਂਸ਼ੀ ਚੌਧਰੀ, ਸਿਮਰਨ ਕੌਰ, ਸੁਹਾਨੀ ਕੁਮਾਰੀ, ਚਿਤਰਾਸੂ, ਮਨਜੋਤ ਕੌਰ, ਅੰਮਿ੍ਤ, ਵਰੁਣ ਕੌਂਡਲ, ਗੌਰਵਪ੍ਰੀਤ, ਕਰਨਪ੍ਰੀਤ ਸਿੰਘ ਚਾਹਲ, ਜਸ਼ਨਜੋਤ ਘੁੰਮਣ ਨੂੰ ਤਾਇਕਵਾਂਡੋ ਤੇ ਕਰਾਟੇ ਖੇਡ 'ਚ ਨੈਸ਼ਨਲ ਸਟੇਟ ਸਕੂਲ ਖੇਡਾਂ 'ਚ ਹੁਸ਼ਿਆਰਪੁਰ ਜ਼ਿਲ੍ਹੇ ਲਈ ਤਗਮੇ ਹਾਸਿਲ ਕਰਨ 'ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਵਲੋਂ ਤਗਮੇ, ਸਰਟੀਫਿਕੇਟ ਤੇ ਸਪੋਰਟਸ ਕਿੱਟਾਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜ਼ਿਲ੍ਹਾ ਕਨਵੀਨਰ ਅਜੇ ਕੁਮਾਰ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੜ੍ਹਕਾਂ ਨੂੰ ਜ਼ਿਲ੍ਹੇ ਵਲੋਂ ਉਪ ਜ਼ਿਲ੍ਹਾ ਸਿੱਖਿਆ ਅਫਸਰ ਅਮਨਦੀਪ ਸ਼ਰਮਾ ਨੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਚੰਦਰ ਮੋਹਨ ਵਰਮਾ, ਪਿ੍ੰ. ਭਾਰਤ ਭੂਸ਼ਣ, ਪਿ੍ੰ. ਰਾਜਨ ਅਰੋੜਾ, ਪਿ੍ੰ. ਜਤਿੰਦਰ ਸਿੰਘ, ਪਿ੍ੰ. ਸ਼ੈਲੇਂਦਰ ਠਾਕੁਰ, ਹਰਵਿੰਦਰ ਸਿੰਘ, ਸੰਦੀਪ ਕੁਮਾਰ, ਹਰਦੀਪ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ |