ਨਸਰਾਲਾ, 5 ਮਈ (ਸਤਵੰਤ ਸਿੰਘ ਥਿਆੜਾ)-ਪੁਲਿਸ ਵਲੋਂ ਫ਼ੈਕਟਰੀ ਦੇ ਸਕਿਊਰਿਟੀ ਗਾਰਡ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਇਸ ਸੰਬੰਧੀ ਪੁਲਿਸ ਚੌਕੀ ਨਸਰਾਲਾ ਦੇ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਆਈ. ਕਸ਼ਮੀਰੀ ਲਾਲ, ਏ. ਐੱਸ. ਆਈ. ਕੁਲਵਿੰਦਰ ਸਿੰਘ, ਸਿਪਾਹੀ ਸੁਭਾਸ਼ ਤੇ ਪੰਜਾਬ ਹੋਮਗਾਰਡ ਦੇ ਮੁਲਾਜ਼ਮ ਬੱੁਧ ਪ੍ਰਕਾਸ਼ ਸਮੇਤ ਗਸ਼ਤ ਦੌਰਾਨ ਨਸਰਾਲਾ ਵਿਖੇ ਮੌਜੂਦ ਸੀ | ਜਿਸ ਦੌਰਾਨ ਸ਼ਿਕਾਇਤ ਕਰਤਾ ਪਰਮਜੀਤ ਸਿੰਘ ਪੁੱਤਰ ਰਾਮ ਸਵਰੂਪ ਜੋ ਕਿ ਯੂਨਾਈਟਡ ਸਕਿਊਰਿਟੀ ਸੂਲੂਸ਼ਨ ਪ੍ਰਾਈਵੇਟ ਲਿਮ: ਅਧੀਨ ਐਲ. ਟੀ. ਐਲ. ਚੱਕ ਗੁਜ਼ਰਾਂ ਵਿਖੇ ਏਰੀਆ ਮੈਨੇਜਰ ਦੀ ਡਿਊਟੀ ਕਰਦਾ ਹੈ, ਨੇ ਦੱਸਿਆ ਕਿ ਇਕ ਵਿਅਕਤੀ ਨਵੀਨ ਕੁਮਾਰ ਪੁੱਤਰ ਸੰਜੀਵ ਕੁਮਾਰ ਵਾਸੀ ਬਹਾਦਰਪੁਰ, ਹੁਸ਼ਿਆਰਪੁਰ ਵੀ ਸਕਿਊਰਿਟੀ ਗਾਰਡ ਦੀ ਡਿਊਟੀ ਕਰਦਾ ਹੈ, ਜਿਸ ਨੇ ਆਪਣੀ ਸ਼ਾਮ 6 ਵਜੇ ਤੋਂ ਸਵੇਰੇ 7 ਵਜੇ ਦੀ ਡਿਊਟੀ ਦੌਰਾਨ 238 ਤਾਂਬੇ ਦੀਆਂ ਗੋਲ ਪੱਤੀਆਂ ਬੋਰੇ 'ਚ ਪਾ ਕੇ ਫ਼ੈਕਟਰੀ ਦੀ ਕੰਧ ਤੋਂ ਪਾਰ ਸੁੱਟੀਆਂ ਹਨ | ਇਸ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਨੇ ਉਕਤ ਵਿਅਕਤੀ ਨੂੰ ਚੋਰੀ ਦੇ ਸਾਮਾਨ ਸਮੇਤ ਕਾਬੂ ਕੀਤਾ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਚੋਰੀ ਦੇ ਸਾਮਾਨ ਸਮੇਤ ਸਕਿਉਰਿਟੀ ਗਾਰਡ ਕਾਬੂ
ਅਜੀਤ ਡੈਸਕ
06-05-2026