12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਚੀਫ਼ ਖ਼ਾਲਸਾ ਦੀਵਾਨ ਦੇ ਬੋਰਡ ਦੇ ਨਤੀਜਿਆਂ 'ਚ ਪੰਡੋਰੀ ਖਜੂਰ ਸਕੂਲ ਦੀ ਚੜ੍ਹਤ ਬਰਕਰਾਰ, ਸਕੂਲ ਦੇ ਵਿਦਿਆਰਥੀ ਹਰੇਕ ਖੇਤਰ 'ਚ ਮਾਰ ਰਹੇ ਨੇ ਮੱਲਾਂ-ਪਿ੍ੰ: ਧਾਮੀ

Ad Position 21
No active advertisement
ਅਜੀਤ ਡੈਸਕ 06-05-2026

ਹੁਸ਼ਿਆਰਪੁਰ, 5 ਮਈ (ਬਲਜਿੰਦਰਪਾਲ ਸਿੰਘ)-ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਵੀਰ ਸਿੰਘ ਨਿੱਜਰ ਦੇ ਪ੍ਰਬੰਧਾਂ ਅਧੀਨ ਚਲਦੇ ਸਾਰੇ ਸਕੂਲਾਂ ਦੇ ਅੱਠਵੀਂ ਤੇ ਪੰਜਵੀਂ ਦੇ ਵਿਦਿਆਰਥੀਆਂ ਲਈ ਬੋਰਡ ਦੇ ਪੇਪਰਾਂ ਦੇ ਤਿਆਰ ਕੀਤੇ ਨਿਯਮ ਤਹਿਤ ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਪੰਡੋਰੀ ਖਜੂਰ ਦੇ ਵਿਦਿਆਰਥੀਆਂ ਨੇ ਹਮੇਸ਼ਾ ਦੀ ਤਰ੍ਹਾਂ ਇਸ ਸਾਲ ਵਿੱਦਿਅਕ ਸੈਸ਼ਨ 2026-27 ਦੀਆਂ ਬੋਰਡ ਦੀਆਂ ਪ੍ਰੀਖਿਆਵਾਂ 'ਚ ਚੀਫ਼ ਖ਼ਾਲਸਾ ਦੀਵਾਨ ਦੇ 52 ਸਕੂਲਾਂ 'ਚੋਂ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਕੇ ਸਕੂਲ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਅੱਠਵੀਂ ਜਮਾਤ 'ਚ ਵਿਦਿਆਰਥਣ ਅੰਮਿ੍ਤਦੀਪ ਕੌਰ ਨੇ ਓਵਰਆਲ 99.38 ਫ਼ੀਸਦੀ ਅੰਕ ਲੈ ਕੇ ਪਹਿਲਾ ਅਤੇ ਮਨਕੀਰਤ ਸਿੰਘ ਬਡਵਾਲ ਨੇ ਓਵਰਆਲ 99.04 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਿਲ ਕੀਤਾ | ਇਸੇ ਤਰ੍ਹਾਂ 5ਵੀਂ ਜਮਾਤ ਦੇ ਨਤੀਜੇ 'ਚ ਵੀ ਚੀਫ਼ ਖ਼ਾਲਸਾ ਦੀਵਾਨ ਵਿੱਦਿਅਕ ਬੋਰਡ 'ਚੋਂ ਸਕੂਲ ਦੀ ਵਿਦਿਆਰਥਣ ਮਨਕੀਰਤ ਕੌਰ ਓਵਰਆਲ 99.04 ਫ਼ੀਸਦੀ ਅੰਕ ਪ੍ਰਾਪਤ ਕਰਕੇ ਤੀਜੇ ਸਥਾਨ 'ਤੇ ਰਹੀ | ਇਸ ਮਾਣਮੱਤੀ ਪ੍ਰਾਪਤੀ 'ਤੇ ਸਕੂਲ ਪਿ੍ੰਸੀਪਲ ਕਿਰਨਪ੍ਰੀਤ ਕੌਰ ਧਾਮੀ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਹਰ ਖੇਤਰ 'ਚ ਹਮੇਸ਼ਾ ਅੱਵਲ ਰਹਿੰਦੇ ਹਨ | ਇਸ ਮੌਕੇ ਉਨ੍ਹਾਂ ਇਸ
ਵਡਮੁੱਲੀ ਪ੍ਰਾਪਤੀ 'ਤੇ ਸਵੇਰ ਦੀ ਸਭਾ 'ਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਹੋਏ ਦਸਤਾਰ ਮੁਕਾਬਲੇ 'ਚ ਵੀ ਚੀਫ਼ ਖ਼ਾਲਸਾ ਦੀਵਾਨ ਦੀਆਂ ਸਾਰੀਆਂ ਪੁਜ਼ੀਸ਼ਨਾਂ ਆਪਣੀ ਝੋਲੀ ਪਾ ਕੇ ਸਕੂਲ ਨੂੰ ਪਹਿਲੇ ਦਰਜੇ 'ਚ ਲਿਆ ਕੇ ਇਹ ਸਿੱਧ ਕੀਤਾ ਸੀ ਕਿ ਪੇਂਡੂ ਖੇਤਰ 'ਚ ਸਕੂਲ ਹੋਣ ਦੇ ਬਾਵਜੂਦ ਪੰਡੋਰੀ ਖਜੂਰ ਸਕੂਲ ਕਿਸੇ ਤੋਂ ਘੱਟ ਨਹੀਂ ਹੈ | ਪਿ੍ੰ: ਧਾਮੀ ਨੇ ਸਕੂਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ | ਵਧੀਆ ਨਤੀਜਿਆਂ ਲਈ ਮੈਂਬਰ ਇੰਚਾਰਜ ਉਜਾਗਰ ਸਿੰਘ, ਹਿੰਮਤ ਸਿੰਘ, ਐਡਵੋਕੇਟ ਮਨਿੰਦਰਪਾਲ ਸਿੰਘ, ਗੁਰਚਰਨ ਸਿੰਘ ਚੰਨੀ ਤੇ ਡਾ: ਕਰਨ ਸਿੰਘ ਚਾਵਲਾ ਨੇ ਪਿ੍ੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਫਾਇਰ ਸੇਫ਼ਟੀ ਪੋ੍ਰਟੋਕਾਲ ਦੀ ਪਾਲਣਾ ਯਕੀਨੀ ਬਣਾਈ ਜਾਵੇ-ਡਾ. ਸੁਦੇਸ਼ ਰਾਜਨ ਅਗਲੀ ਖ਼ਬਰ ਚੋਰੀ ਦੇ ਸਾਮਾਨ ਸਮੇਤ ਸਕਿਉਰਿਟੀ ਗਾਰਡ ਕਾਬੂ
Ad Position 24