12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਵਿਧਾਇਕ ਜਿੰਪਾ ਵਲੋਂ ਨੰਗਲ ਸ਼ਹੀਦਾਂ 'ਚ ਖੇਡ ਮੈਦਾਨ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 06-05-2026
ਹੁਸ਼ਿਆਰਪੁਰ, 5 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਵਿਧਾਇਕ ਬ*੍ਰਹਮ ਸ਼ੰਕਰ ਜਿੰਪਾ ਨੇ ਪਿੰਡ ਨੰਗਲ ਸ਼ਹੀਦਾਂ 'ਚ ਨਵੇਂ ਬਣੇ ਖੇਡ ਮੈਦਾਨ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਨੇ ਇਲਾਕਾ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ | ਵਿਧਾਇਕ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪਹਿਲੇ ਪੜਾਅ 'ਚ ਪੂਰੇ ਸੂਬੇ 'ਚ 3100 ਖੇਡ ਮੈਦਾਨ ਵਿਕਸਿਤ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ ਹਰ ਵਿਧਾਨ ਸਭਾ ਹਲਕੇ 'ਚ ਲਗਪਗ 30 ਖੇਡ ਮੈਦਾਨ ਸਥਾਨਕ ਲੋੜਾਂ ਅਨੁਸਾਰ ਬਣਾਏ ਜਾ ਰਹੇ ਹਨ ਤਾਂ ਜੋ ਨੌਜਵਾਨਾਂ ਨੂੰ ਆਪਣੇ ਪਿੰਡਾਂ ਦੇ ਨੇੜੇ ਹੀ ਖੇਡ ਸਹੂਲਤਾਂ ਮਿਲ ਸਕਣ ਤੇ ਉਹ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰਹਿਣ | ਵਿਧਾਇਕ ਨੇ ਕਿਹਾ ਕਿ ਅਜਿਹੇ ਯਤਨ ਪਿੰਡਾਂ 'ਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨਗੇ | ਇਸ ਮੌਕੇ ਸਰਪੰਚ ਨੰਗਲ ਸ਼ਹੀਦਾਂ ਸਰਬਜੀਤ ਕੌਰ, ਬਲਾਕ ਕਮੇਟੀ ਮੈਂਬਰ ਤੇ ਵਾਈਸ ਚੇਅਰਮੈਨ ਹਰਦੀਪ ਕੌਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਜੀਤ ਸਿੰਘ, ਯੂਥ ਪ੍ਰਧਾਨ ਪਿ੍ਤਪਾਲ ਸਿੰਘ, ਐਡਵੋਕੇਟ ਅਮਰਜੋਤ ਸਿੰਘ ਸੈਣੀ, ਬਲਾਕ ਪ੍ਰਧਾਨ ਅਮਨਦੀਪ ਸਿੰਘ, ਸੁਖਵਿੰਦਰ ਸਿੰਘ ਕਾਕਾ, ਪਿ੍ੰਸ ਸੈਣੀ ਪੰਚ ਨੰਗਲ ਸ਼ਹੀਦਾਂ, ਸਰਪੰਚ ਬਿਲਾਸਪੁਰ ਸੁਰਜੀਤ ਪਾਲ, ਸਰਪੰਚ ਸਿੰਘਪੁਰ ਸੁਖਵਿੰਦਰ ਸਿੰਘ, ਸਰਪੰਚ ਮਹਿਤਪੁਰ ਗੁਰਵਿੰਦਰ ਕੌਰ, ਸਰਪੰਚ ਜਹਾਨ ਖੇਲਾ ਪਰਵੀਨ, ਸਰਪੰਚ ਮਹਿਲਾਂਵਾਲੀ ਹਰਪ੍ਰੀਤ ਕੌਰ, ਸਰਪੰਚ ਬੂਥਗੜ੍ਹ ਸਤਨਾਮ ਸਿੰਘ, ਸਰਪੰਚ ਨੌਗ੍ਰਾਮ ਜਸਵਿੰਦਰ ਕੌਰ, ਚੱਕ ਸਾਧੂ ਤੋਂ ਸਰਪੰਚ ਅਮਰਜੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਅਨੀਤਾ ਨਵ ਵਸ਼ਿਸ਼ਟ ਦਾ ਪਲੇਠਾ ਕਾਵਿ ਸੰਗ੍ਰਹਿ 'ਕਦੇ ਜਾਪੇ' ਲੋਕ ਅਰਪਣ ਅਗਲੀ ਖ਼ਬਰ ਸਹੀ ਇਲਾਜ ਤੇ ਸਾਵਧਾਨੀਆਂ ਨਾਲ ਅਸਥਮਾ ਨੂੰ ਵਧਣ ਤੋਂ ਰੋਕਿਆ ਜਾ ਸਕਦੈ-ਡਾ. ਰਣਜੀਤ
Ad Position 24