12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਅਨੀਤਾ ਨਵ ਵਸ਼ਿਸ਼ਟ ਦਾ ਪਲੇਠਾ ਕਾਵਿ ਸੰਗ੍ਰਹਿ 'ਕਦੇ ਜਾਪੇ' ਲੋਕ ਅਰਪਣ

Ad Position 21
No active advertisement
ਅਜੀਤ ਡੈਸਕ 06-05-2026
ਗੜ੍ਹਸ਼ੰਕਰ, 5 ਮਈ (ਧਾਲੀਵਾਲ)-ਦੋਆਬਾ ਸਾਹਿਤ ਸਭਾ ਗੜ੍ਹਸ਼ੰਕਰ ਵਲੋਂ ਪੁਸਤਕ ਲੋਕ ਅਰਪਣ ਤੇ ਕਵੀ ਦਰਬਾਰ ਹੋਟਲ ਪਿੰਕ ਰੋਜ਼ ਗੜ੍ਹਸ਼ੰਕਰ ਵਿਖੇ ਕਰਵਾਇਆ | ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਡਾ. ਬਿੱਕਰ ਸਿੰਘ ਵਲੋਂ ਸਵਾਗਤੀ ਭਾਸ਼ਨ ਨਾਲ ਕੀਤੀ ਗਈ | ਕੇਂਦਰੀ ਪੰਜਾਬ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀਂ, ਉੱਘੇ ਸਿੱਖਿਆ ਸ਼ਾਸਤਰੀ ਤੇ ਨਾਮਵਰ ਲੇਖਿਕਾ ਡਾ. ਸੋਮਾ ਸਬਲੋਕ, ਪ੍ਰੋ. ਬਲਦੇਵ ਸਿੰਘ ਬੱਲੀ ਜ਼ਿਲ੍ਹਾ ਪ੍ਰਧਾਨ ਪ੍ਰਗਤੀਸ਼ੀਲ ਲੇਖਕ ਸੰਘ ਹੁਸ਼ਿਆਰਪੁਰ, ਪਿ੍ੰਸੀਪਲ ਨਵਤੇਜ ਗੜ੍ਹਦੀਵਾਲਾ, ਨਾਮਵਰ ਲੋਕ ਸ਼ਾਇਰ ਜਗਦੀਸ਼ ਰਾਣਾ, ਕੇ ਸਾਧੂ ਸਿੰਘ ਮੁੱਲਾਂਪੁਰ ਦਾਖਾ ਤੇ ਦੁਆਬਾ ਸਾਹਿਬ ਸਭਾ ਦੇ ਪ੍ਰਧਾਨ ਡਾ. ਬਿੱਕਰ ਸਿੰਘ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਏ | ਉੱਭਰਦੇ ਲੇਖਕਾਂ ਨੂੰ ਸਾਹਿਤ ਸਿਰਜਣਾ ਲਈ ਉਤਸ਼ਾਹਿਤ ਕਰਨ ਤੇ ਪਾਠਕਾਂ ਨਾਲ ਜੋੜਨ ਦੇ ਯਤਨ ਵਜੋਂ ਕਰਵਾਏ ਸਮਾਗਮ 'ਚ ਸਭਾ ਦੀ ਮੈਂਬਰ ਕਵਿੱਤਰੀ ਸਰਕਾਰੀ ਹਾਈ ਸਕੂਲ ਬਸਿਆਲਾ ਦੇ ਅੰਗਰੇਜ਼ੀ ਅਧਿਆਪਕਾ ਅਨੀਤਾ 'ਨਵ' ਵਸ਼ਿਸ਼ਟ ਦਾ ਪਲੇਠਾ ਕਾਵਿ ਸੰਗ੍ਰਹਿ 'ਕਦੇ ਜਾਪੇ' ਨੂੰ ਲੋਕ ਅਰਪਣ ਕਰਨ ਉਪਰੰਤ ਡਾ. ਸੋਮਾ ਸਬਲੋਕ, ਪ੍ਰੋ. ਸੰਧੂ ਵਰਿਆਣਵੀਂ, ਪ੍ਰੋ. ਬਲਦੇਵ ਸਿੰਘ ਬੱਲੀ, ਪਿ੍ੰ. ਨਵਤੇਜ ਗੜ੍ਹਦੀਵਾਲਾ ਤੇ ਲੋਕ ਸ਼ਾਇਰ ਜਗਦੀਸ਼ ਰਾਣਾ ਵਲੋਂ ਕਵਿੱਤਰੀ ਅਨੀਤਾ 'ਨਵ' ਵਸ਼ਿਸ਼ਟ ਦੀ ਸਾਹਿਤ ਸਿਰਜਣਾ ਤੇ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ | ਕਵੀ ਦਰਬਾਰ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਸੀਨੀਅਰ ਮੀਤ ਪ੍ਰਧਾਨ ਬਲਵੀਰ ਖ਼ਾਨਪੁਰੀ ਵਲੋਂ ਨਿਭਾਈ ਗਈ | ਕਵੀ ਦਰਬਾਰ 'ਚ ਗੁਰਦੀਪ ਸੈਣੀ, ਦੀਪ ਜਗਤਪੁਰੀ, ਸਿਤਾਰਾ ਸਿੰਘ ਗਿੱਲ, ਗੁਰਦੀਪ ਗਿੱਲ, ਤਾਰਾ ਸਿੰਘ ਚੇੜਾ, ਜੋਗਾ ਸਿੰਘ ਭੰਮੀਆਂ, ਮਨੋਜ ਫਗਵਾੜਵੀ, ਸੁੱਚਾ ਰਾਮ ਜਾਡਲਾ ਸਾਬਕਾ ਬੀ. ਪੀ. ਈ. ਓ., ਸੁਖਵਿੰਦਰ ਲੰਗੇਰੀ, ਹਰੀਸ਼ ਭੰਡਾਰੀ, ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਲੈਕਚਰਾਰ ਜਸਵਿੰਦਰ ਸਿੰਘ ਜੱਸੀ, ਦਰਪਣ ਸਾਹਿਤ ਸਭਾ ਤੋਂ ਰਣਜੀਤ ਪੋਸੀ, ਸ਼ਾਮ ਸੁੰਦਰ, ਸੋਹਣ ਸਿੰਘ ਸੂੰਨੀ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਧਾਨ ਤੇ ਪੰਜਾਬ ਸਾਹਿੱਤ ਸਭਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਦੇਸ ਰਾਜ ਭਾਲੀ, ਨਵਤੇਜ ਗੜ੍ਹਦੀਵਾਲਾ, ਜਗਦੀਸ਼ ਰਾਣਾ, ਪ੍ਰੋ. ਬਲਦੇਵ ਸਿੰਘ ਬੱਲੀ, ਕੇ. ਸਾਧੂ ਮੁੱਲਾਂਪੁਰ ਦਾਖਾ, ਪਵਨ ਕੁਮਾਰ ਭੰਮੀਆਂ, ਅਮਰੀਕ ਹਮਰਾਜ਼, ਬਲਵੀਰ ਖ਼ਾਨਪੁਰੀ, ਸਰਵਣ ਸਿੱਧੂ, ਅਨੀਤਾ ਨਵ ਵਸ਼ਿਸ਼ਟ, ਦਰਸ਼ਨ ਸਿੰਘ ਮੱਟੂ ਨੇ ਰਚਨਾਵਾਂ ਪੇਸ਼ ਕੀਤੀਆਂ | ਇਸ ਮੌਕੇ ਵਿਨੋਦ ਕੁਮਾਰ, ਤਿ੍ਪਤਾ ਰਾਣੀ, ਕੁਲਭੂਸ਼ਨ ਸੌਰੀ, ਮਨੀਸ਼ ਕੁਮਾਰ ਜਲੰਧਰ, ਰਵਿੰਦਰ ਕੁਮਾਰ ਜ਼ੀਰਕਪੁਰ, ਸੋਨੂੰ ਕੁਮਾਰ ਜ਼ੀਰਕਪੁਰ, ਅਭੀਨਵ ਵਸ਼ਿਸ਼ਟ, ਪੁਸ਼ਕਰ ਸ਼ਰਮਾ, ਸੰਜੀਵ ਰਾਣੀ, ਪੂਨਮ, ਪਿੰਕੀ, ਰੀਮਾ, ਰੁਪਿੰਦਰ ਕੌਰ, ਲੈਕਚਰਾਰ ਮਨੋਜ ਬੰਗਾ ਆਦਿ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਜਸਵੀਰ ਸਿੰਘ ਰਾਜਾ ਵਲੋਂ ਪਿੰਡ ਜੌਹਲ ਵਿਖੇ ਖੇਡ ਮੈਦਾਨ ਦਾ ਉਦਘਾਟਨ ਅਗਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਨੰਗਲ ਸ਼ਹੀਦਾਂ 'ਚ ਖੇਡ ਮੈਦਾਨ ਦਾ ਉਦਘਾਟਨ
Ad Position 24