12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਬੰਗਾਲ ਜਿੱਤ ਤੋਂ ਬਾਅਦ ਹੁਣ ਪੰਜਾਬ ਦੀ ਵਾਰੀ, ਤਕੜੇ ਹੋ ਜਾਣ ਭਾਜਪਾ ਵਰਕਰ-ਨਿਮਿਸ਼ਾ ਮਹਿਤਾ

Ad Position 21
No active advertisement
ਅਜੀਤ ਡੈਸਕ 06-05-2026
ਗੜ੍ਹਸ਼ੰਕਰ, 5 ਮਈ (ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੀ ਹਲਕਾ ਗੜ੍ਹਸ਼ੰਕਰ ਇੰਚਾਰਜ ਨਿਮਿਸ਼ਾ ਮਹਿਤਾ ਨੇ ਪਾਰਟੀ ਵਰਕਰਾਂ ਤੇ ਸਾਥੀਆਂ ਨੂੰ ਲੈ ਕੇ ਦੋ ਸੂਬਿਆਂ ਤੇ ਇਕ ਯੂ. ਟੀ. 'ਚ ਪੂਰਨ ਬਹੁਮਤ ਨਾਲ ਭਾਜਪਾ ਦੀ ਜਿੱਤ ਹੋਣ ਦੀ ਖ਼ੁਸ਼ੀ ਵਿਚ ਗੜ੍ਹਸ਼ੰਕਰ ਸ਼ਹਿਰ ਦੇ ਬਾਜ਼ਾਰਾਂ 'ਚ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਗਈ | ਇਸ ਮੌਕੇ ਨਿਮਿਸ਼ਾ ਮਹਿਤਾ ਨੇ ਆਪਣੇ ਸਾਥੀਆਂ ਤੇ ਹਲਕਾ ਵਾਸੀਆਂ ਨੂੰ ਵਧਾਈ ਦਿੱਤੀ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਬੰਗਾਲ 'ਚ ਤਖ਼ਤਾ ਪਲਟ ਹੋਇਆ ਹੈ ਅਤੇ ਹੁਣ ਅਗਲਾ ਨੰਬਰ ਪੰਜਾਬ ਦਾ ਹੈ | ਉਨ੍ਹਾਂ ਭਾਜਪਾ ਵਰਕਰਾਂ ਤੇ ਸਮਰਥਕਾਂ ਨੂੰ ਪੰਜਾਬ ਅੰਦਰ ਹੋਣ ਵਾਲੀਆਂ ਆਗਾਮੀ ਵਿਧਾਨ ਸਭਾ ਚੋਣਾਂ ਲਈ ਤਿਆਰੀ ਕੱਸਣ ਲਈ ਪ੍ਰੇਰਦੇ ਹੋਏ ਕਿਹਾ ਕਿ ਹੁਣ ਪੰਜਾਬ ਵਿਚ ਭਾਜਪਾ ਸਰਕਾਰ ਬਣਾ ਕੇ ਰਹੇਗੀ | ਨਿਮਿਸ਼ਾ ਮਹਿਤਾ ਨੇ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਬਣਨ ਨਾਲ ਹੀ ਪੰਜਾਬ ਤਰੱਕੀ ਦੀ ਲੀਹ ਉੱਪਰ ਆਵੇਗਾ | ਉਨ੍ਹਾਂ ਕਿਹਾ ਕਿ ਬੰਗਾਲ ਦੇ ਇਸ ਤਖ਼ਤਾ ਪਲਟ ਚੋਣਾਂ ਨੇ ਪੰਜਾਬ ਦੀਆਂ ਆਗਾਮੀ ਚੋਣਾਂ ਲਈ ਮਾਹੌਲ ਅਤੇ ਹਵਾ ਭਾਜਪਾ ਦੇ ਹੱਕ 'ਚ ਪੂਰੀ ਤਰ੍ਹਾਂ ਬਣਾ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਹੁਣ ਸੀਨੀਅਰ ਲੀਡਰਸ਼ਿਪ ਪੰਜਾਬ ਦਾ ਰੁਖ ਕਰੇਗੀ ਅਤੇ ਪੰਜਾਬ 'ਚ ਜਿੱਤ ਦੇ ਝੰਡੇ ਗੱਡੇਗੀ | ਇਸ ਦੌਰਾਨ ਭਾਜਪਾ ਵਰਕਰਾਂ ਵਲੋਂ ਬਾਜ਼ਾਰ ਵਿਚ ਢੋਲ ਵਜਾ ਕੇ ਤੇ ਲੱਡੂ ਵੰਡ ਕੇ ਬਾਜ਼ਾਰ 'ਚ ਜੇਤੂ ਮਾਰਚ ਕੱਢਿਆ ਗਿਆ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਪ੍ਰਤੀ ਜਨਤਾ 'ਚ ਦਿਨੋਂ-ਦਿਨ ਵਧ ਰਿਹਾ ਵਿਸ਼ਵਾਸ ਵੱਡੀ ਉਪਲਬਧੀ-ਖੰਨਾ ਅਗਲੀ ਖ਼ਬਰ ਭਾਜਪਾ ਵਰਕਰਾਂ ਨੇ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਥਾਣੇ ਬਾਹਰ ਲਗਾਇਆ ਧਰਨਾ ਮਾਮਲਾ ਭਾਜਪਾ ਯੂਥ ਵਰਕਰ ਨੂੰ ਝਗੜੇ 'ਚ ਇ...
Ad Position 24