ਭੰਗਾਲਾ, 5 ਮਈ (ਬਲਵਿੰਦਰਜੀਤ ਸਿੰਘ ਸੈਣੀ)-ਮੁੱਖ ਖੇਤੀਬਾੜੀ ਅਫਸਰ ਹੁਸ਼ਿਆਰਪੁਰ ਡਾ. ਦਪਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਹੇਠ ਕੰਵਲਦੀਪ ਸਿੰਘ ਏ. ਡੀ. ਓ. ਤੇ ਬਲਾਕ ਮੁਕੇਰੀਆਂ ਵਿਭਾਗ ਦੀ ਟੀਮ ਵਲੋਂ ਝੋਨੇ ਦੇ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਬੀਜ ਡੀਲਰਾਂ ਨਾਲ ਗੱਲਬਾਤ ਕੀਤੀ ਗਈ | ਇਸ ਸੰਬੰਧੀ ਗੱਲਬਾਤ ਕਰਦਿਆਂ ਕੰਵਲਦੀਪ ਸਿੰਘ ਏ. ਡੀ. ਓ. ਬਲਾਕ ਮੁਕੇਰੀਆਂ ਦੇ ਅਧਿਕਾਰੀ ਨੇ ਦੱਸਿਆ ਕਿ ਜਿੰਮੀਦਾਰ ਵੀਰਾਂ ਨੇ ਲਗਪਗ ਕਣਕ ਵੱਢ ਲਈ ਹੈ ਅਤੇ ਝੋਨੇ ਦੀ ਤਿਆਰੀ ਵਿਚ ਹਨ | ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਭੰਗਾਲਾ ਤੇ ਮੁਕੇਰੀਆਂ ਦੇ ਬੀਜ ਡੀਲਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਝੋਨੇ ਦੇ ਸਹੀ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਸੰਬੰਧੀ ਜਾਗਰੂਕ ਕੀਤਾ | ਇਸ ਮੌਕੇ ਉਨ੍ਹਾਂ ਸਮੂਹ ਡੀਲਰਾਂ ਨੂੰ ਹਦਾਇਤ ਦਿੱਤੀ ਕਿ ਇਲਾਕੇ ਦੇ ਕਿਸਾਨਾਂ ਨੂੰ ਸਰਕਾਰ ਵਲੋਂ ਸਿਫਾਰਿਸ਼ ਕੀਤੀਆਂ ਝੋਨੇ ਦੀਆ ਕਿਸਮਾਂ ਦਾ ਹੀ ਬੀਜ ਦਿੱਤਾ ਜਾਵੇ | ਇਸ ਮੌਕੇ ਲਛਮਣ ਸਿੰਘ, ਮਨਿੰਦਰ ਸਿੰਘ, ਸੰਜੀਵ ਕੁਮਾਰ ਆਦਿ ਹਾਜ਼ਰ ਸਨ |