12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਟਰੈਕਟਰ ਨੂੰ ਬਚਾਉਂਦੇ ਹੋਏ ਕਰੈਸ਼ਰ ਰੇਤੇ ਨਾਲ ਲੱਦਿਆ ਟਰਾਲਾ ਪਲਟਿਆ

Ad Position 21
No active advertisement
ਅਜੀਤ ਡੈਸਕ 06-05-2026
ਮਾਹਿਲਪੁਰ, 5 ਮਈ (ਰਜਿੰਦਰ ਸਿੰਘ)-ਬੀਤੀ ਦੇਰ ਰਾਤ ਕਰੀਬ 11.30 ਵਜੇ ਮਾਹਿਲਪੁਰ ਦੇ ਬਾਹਰ ਜੇਜੋਂ ਰੋਡ 'ਤੇ ਪਿੰਡ ਖ਼ਾਨਪੁਰ ਵਿਖੇ ਇਕ ਗ਼ਲਤ ਸਾਈਡ ਤੋਂ ਆ ਰਹੇ ਟਰੈਕਟਰ ਨੂੰ ਬਚਾਉਂਦੇ ਹੋਏ ਬੇਕਾਬੂ ਹੋਇਆ ਕਰੈਸ਼ਰ ਰੇਤੇ ਨਾਲ ਲੱਦਿਆ ਟਰਾਲਾ ਪਲਟ ਗਿਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਅਨੁਸਾਰ ਚਾਲਕ ਬੱਬਲੂ ਵਾਸੀ ਉੱਤਰ ਪ੍ਰਦੇਸ਼ ਹਾਲ ਵਾਸੀ ਰਾਮਪੁਰ (ਬਠਿੰਡਾ) ਨੇ ਦੱਸਿਆ ਕਿ ਉਹ ਗਿੱਲ ਟਰਾਂਸ ਕੰਪਨੀ ਰਾਮਪੁਰਾ ਦਾ ਟਰਾਲਾ ਚਲਾਉਣ ਕੰਮ ਕਰਦਾ ਹੈ | ਬੀਤੀ ਰਾਤ ਉਹ ਜੇਜੋਂ ਵਿਖੇ ਚੱਲ ਰਹੇ ਕਰੈਸ਼ਰ ਤੋਂ ਰੇਤਾ ਲੱਦ ਕੇ ਬਠਿੰਡਾ ਵੱਲ ਨੂੰ ਜਾ ਰਿਹਾ ਸੀ ਅਚਾਨਕ ਉਕਤ ਸਥਾਨ 'ਤੇ ਸਾਹਮਣੇ ਤੋਂ ਇਕ ਗ਼ਲਤ ਸਾਈਡ ਟਰੈਕਟਰ ਆ ਗਿਆ, ਜਿਸ ਨੂੰ ਬਚਾਉਂਦੇ ਹੋਏ ਉਸ ਦਾ ਟਰਾਲਾ ਪਲਟ ਗਿਆ | ਉਸ ਨੇ ਦੱਸਿਆ ਕਿ ਉਸ ਦੇ ਮਾਮੂਲੀ ਸੱਟਾ ਲੱਗੀਆਂ ਪਰ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ |
Ad Position 22
No active advertisement
ਪਿਛਲੀ ਖ਼ਬਰ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਕਰਕੇ ਲੱਖਾਂ ਦਾ ਸਾਮਾਨ ਸੜਿਆ ਅਗਲੀ ਖ਼ਬਰ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਝੋਨੇ ਦੇ ਬੀਜ ਦੀਆਂ ਕਿਸਮਾਂ ਹੀ ਡੀਲਰ ਕਿਸਾਨਾਂ ਨੂੰ ਮੁਹੱਈਆ ਕਰਵਾਉਣ-ਕੰਵਲਦੀਪ ਸਿੰਘ ਏ....
Ad Position 24