ਹੁਸ਼ਿਆਰਪੁਰ, 6 ਮਈ (ਬਲਜਿੰਦਰਪਾਲ ਸਿੰਘ)-ਸਰਕਾਰੀ ਉਦਯੋਗਿਕ ਸਕੂਲ ਲੜਕੇ ਹੁਸ਼ਿਆਰਪੁਰ ਵਿਖੇ ਪਿਛਲੇ ਦਿਨੀਂ ਚੋਰਾਂ ਨੇ ਦੋ ਪੱਖੇ ਚੋਰੀ ਕਰ ਲਏ ਅਤੇ ਇਕ ਕਮਰੇ ਦੇ ਦਰਵਾਜ਼ੇ ਦਾ ਸ਼ੀਸ਼ਾ ਤੋੜ ਕੇ ਉੱਥੋਂ ਵੀ ਪੱਖਾ ਲਾਹੁਣ ਦੀ ਕੋਸ਼ਿਸ਼ ਕੀਤੀ ਗਈ | ਇਸ ਸੰਬੰਧੀ ਸਕੂਲ ਦੀ ਮੁੱਖ ਅਧਿਆਪਕ ਹਰਵਿੰਦਰ ਕੌਰ ਨੇ ਦੱਸਿਆ ਕਿ ਚੋਰਾਂ ਨੇ ਹੋਰ ਵੀ ਟੈਕਨੀਕਲ ਮਸ਼ੀਨਰੀ ਆਦਿ ਨੂੰ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ | ਸੰਸਥਾ 'ਚ ਸੁਰੱਖਿਆ ਪੱਖੋਂ ਕੋਈ ਚੋਂਕੀਦਾਰ ਨਾ ਹੋਣ ਕਾਰਨ ਚੋਰਾਂ ਵਲੋਂ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਸੰਸਥਾ 'ਚ ਚੋਰੀ ਹੋ ਚੁੱਕੀ ਹੈ | ਇਸ ਚੋਰੀ ਦੀ ਘਟਨਾ ਦੀ ਸੂਚਨਾ ਉਨ੍ਹਾਂ ਵਲੋਂ ਡਾਇਰੈਕਟਰ ਤਕਨੀਕੀ ਸਿੱਖਿਆ, ਜ਼ਿਲ੍ਹਾ ਪੁਲਿਸ ਮੁਖੀ ਅਤੇ ਉਦਯੋਗਿਕ ਵਿਭਾਗ ਪੰਜਾਬ ਚੰਡੀਗੜ੍ਹ ਸਮੇਤ ਸੰਬੰਧਿਤ ਵਿਭਾਗ ਅਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ |