ਬੁੱਲ੍ਹੋਵਾਲ, 9 ਮਈ (ਲੁਗਾਣਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਕ ਜ਼ਰੂਰੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਦੀ ਪ੍ਰਧਾਨਗੀ ਹੇਠ ਅੱਡਾ ਦੁਸੜਕਾ ਵਿਖੇ ਹੋਈ | ਜਿਸ 'ਚ ਉਨ੍ਹਾਂ ਦੱਸਿਆ ਕਿ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਲੋਂ 10 ਅਪ੍ਰੈਲ 2026 ਨੂੰ ਪਾਸ ਕੀਤੇ ਸਕੇਲ ਆਫ਼ ਫਾਈਨੈਂਸ (ਹੱਦ ਕਰਜ਼ੇ) ਰੱਦ ਕਰਕੇ ਪਿਛਲੇ ਸਾਲ 2025-2026 ਵਾਲੇ ਹੱਦ ਕਰਜ਼ੇ ਲਾਗੂ ਕਰਨ ਦੇ ਜਾਰੀ ਕੀਤੇ ਹੁਕਮ ਨੂੰ ਮੰਦਭਾਗਾ ਕਰਾਰ ਦਿੱਤਾ ਹੈ ਤੇ ਇਸ ਸੰਬੰਧੀ ਸਮੁੱਚੇ ਕਿਸਾਨਾਂ ਚ ਰੋਸ ਪਾਇਆ ਜਾ ਰਿਹਾ ਹੈ | ਜਿਸ ਦੇ ਰੋਸ ਵਜੋਂ ਕੇਂਦਰੀ ਸਹਿਕਾਰੀ ਬੈਂਕਾਂ ਅੱਗੇ 11 ਮਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਉਲੀਕੇ ਰੋਸ ਪ੍ਰਦਰਸ਼ਨ ਪ੍ਰੋਗਰਾਮ ਤਹਿਤ ਮੇਨ ਬ੍ਰਾਂਚ ਹੁਸ਼ਿਆਰਪੁਰ ਵਿਖੇ ਜਥੇਬੰਦੀ ਵਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਹਿਕਾਰੀ ਸਭਾਵਾਂ ਨੇ ਕਿਸਾਨਾਂ ਤੋਂ ਨਵੇਂ ਹੱਦ ਕਰਜ਼ੇ ਬਣਾਉਣ ਲਈ ਨਵੀਆਂ ਫ਼ਰਦਾਂ ਤੇ ਹੋਰ ਕਾਗ਼ਜ਼ਾਤ ਲੈ ਕੇ ਫਾਈਲਾਂ ਤਿਆਰ ਕਰ ਲਈਆਂ ਸਨ | ਮੁੱਖ ਮੰਤਰੀ ਦੇ ਬਿਆਨ ਦੇ ਐਲਾਨ ਪਿੱਛੋਂ ਸਹਿਕਾਰੀ ਬੈਂਕਾਂ ਦੇ ਅਧਿਕਾਰੀਆਂ ਨੇ ਸਰਕਾਰ 'ਤੇ ਦਬਾਅ ਪਾਇਆ ਕਿ ਵਧੇ ਹੋਏ ਹੱਦ ਕਰਜ਼ੇ ਦੇਣ ਲਈ ਸਹਿਕਾਰੀ ਬੈਂਕਾਂ ਪੈਸਾ ਕਿੱਥੋਂ ਦੇਣਗੀਆਂ | ਜਿਸ ਦੇ ਚੱਲਦੇ ਸਰਕਾਰ ਨੇ ਆਪਣੇ ਫ਼ੈਸਲੇ ਨੂੰ ਵਾਪਸ ਲੈਂਦੇ ਹੋਏ ਪਹਿਲਾਂ ਵਾਲੇ ਹੱਦ ਕਾਰਜਾਂ ਨੂੰ ਨਵੇਂ ਪੁਰਾਣੇ ਕਰਨ ਦੇ ਹੁਕਮ ਦਿੱਤੇ ਸਨ, ਜਿਸ ਨਾਲ ਕਿਸਾਨ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ | ਇਸ ਮੌਕੇ ਸੂਬਾ ਕਮੇਟੀ ਮੈਂਬਰ ਸਤਪਾਲ ਸਿੰਘ ਡਡਿਆਣਾ, ਜਨਰਲ ਸਕੱਤਰ ਰਜਿੰਦਰ ਸਿੰਘ ਧਾਲੀਵਾਲ, ਸੁਖਪ੍ਰੀਤ ਸਿੰਘ ਇਕਾਈ ਪ੍ਰਧਾਨ ਗੜੀ, ਤਜਿੰਦਰ ਸਿੰਘ ਅਸਲ ਪੁਰ, ਨੰਬਰਦਾਰ ਬਲਵਿੰਦਰ ਸਿੰਘ ਬਿੱਟੂ ਮੀਤ ਪ੍ਰਧਾਨ ਬਲਾਕ 1, ਬਬਨਦੀਪ ਸਿੰਘ, ਪਿ੍ਥੀਪਾਲ ਸਿੰਘ ਸ਼ੇਰਪੁਰ ਖ਼ਾਮ, ਕਰਮ ਸਿੰਘ ਸਰਪੰਚ ਤਾਜਪੁਰ ਕਲਾਂ, ਮਲਕੀਤ ਸਿੰਘ ਲੰਬੜਦਾਰ ਤਾਜਪੁਰ ਕਲਾਂ, ਮੰਗਾਂ ਲੇਹਲ, ਸਿਮਰਨ ਸਿੰਘ, ਲਵਜੋਤ ਸਿੰਘ, ਪੈਟੂ ਪੰਡੋਰੀ ਫਗੂੜੇ, ਪਰਮਜੀਤ ਸਿੰਘ ਕਡਿਆਣਾ, ਬਲਵੀਰ ਸਿੰਘ ਬੀਰਾ ਕਡਿਆਣਾ, ਅਵਤਾਰ ਸਿੰਘ ਗੜ੍ਹੀ ਆਦਿ ਕਿਸਾਨ ਵੀਰ ਹਾਜ਼ਰ ਸਨ |