ਗੜ੍ਹਸ਼ੰਕਰ, 9 ਮਈ (ਧਾਲੀਵਾਲ)-ਦਿ ਐਕਸ ਸਰਵਿਸਮੈਨ ਸੋਸ਼ਲ ਵੈੱਲਫੇਅਰ ਟਰੱਸਟ ਗੜ੍ਹਸ਼ੰਕਰ ਦੀ ਮੀਟਿੰਗ ਸੂਬੇਦਾਰ ਬਲਕਾਰ ਸਿੰਘ ਚੇਅਰਮੈਨ ਦੀ ਅਗਵਾਈ ਹੇਠ ਹੋਈ | ਮੀਟਿੰਗ 'ਚ ਸਾਬਕਾ ਫ਼ੌਜੀਆਂ ਵਲੋਂ ਟਰੱਸਟ ਦੇ ਸਾਬਕਾ ਪ੍ਰਧਾਨ ਸਵ. ਚੂਹੜ ਸਿੰਘ ਧਮਾਈ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ | ਮੀਟਿੰਗ 'ਚ ਨਵਾਂਸ਼ਹਿਰ ਦੀ ਫ਼ੌਜੀ ਕੰਟੀਨ ਤੋਂ ਗਰੋਸਰੀ ਦਾ ਸਾਮਾਨ ਬਹੁਤ ਘੱਟ ਮਿਲਣ 'ਤੇ ਨਿਰਾਸ਼ਾ ਜਤਾਉਂਦੇ ਹੋਏ ਇਸ ਮਾਮਲੇ 'ਚ ਰਿਪੋਰਟ ਕਰਨ ਦਾ ਮਤਾ ਪਾਸ ਕੀਤਾ | ਸਾਬਕਾ ਫ਼ੌਜੀਆਂ ਨੇ ਬੰਗਾਲ ਤੇ ਬਿਹਾਰ ਚੋਣਾਂ 'ਤੇ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਨੂੰ ਦੇਖ ਕੇ ਆਉਣ ਵਾਲੀ ਪੀੜ੍ਹੀ ਲਈ ਚਿੰਤਾ ਜਤਾਈ | ਸਾਬਕਾ ਫ਼ੌਜੀਆਂ ਨੇ ਕਿਹਾ ਕਿ ਨਫ਼ਰਤ ਦੀ ਰਾਜਨੀਤੀ ਨਾਲ ਇਨਸਾਨੀਅਤ ਤੇ ਭਾਈਚਾਰਾ ਖ਼ਤਮ ਹੋ ਰਿਹਾ ਹੈ | ਮਨੀਪੁਰ ਤੇ ਪੱਛਮੀ ਬੰਗਾਲ ਦੇ ਹਾਲਤਾਂ ਨੇ ਹਰ ਇਨਸਾਨ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ | ਮੀਟਿੰਗ 'ਚ ਚੇਅਰਮੈਨ ਸੂਬੇਦਾਰ ਬਲਕਾਰ ਸਿੰਘ ਰੋੜ ਮਜਾਰਾ, ਸਰਪ੍ਰਸਤ ਬਖ਼ਸ਼ੀਸ਼ ਸਿੰਘ ਫਤਹਿਪੁਰ, ਸਰਪ੍ਰਸਤ ਰਘਬੀਰ ਸਿੰਘ ਕਾਲੇਵਾਲ, ਸਰਪ੍ਰਸਤ ਗਿਆਨ ਸਿੰਘ ਗੋਲੀਆਂ, ਜਨਰਲ ਸਕੱਤਰ ਸੂਬੇਦਾਰ ਕੇਵਲ ਸਿੰਘ ਭੱਜਲ, ਕੈਸ਼ੀਅਰ ਲਖਵਿੰਦਰ ਕੁਮਾਰ ਪਾਰੋਵਾਲ, ਲੈਂਬਰ ਰਾਮ ਭੱਜਲ, ਕਰਨੈਲ ਸਿੰਘ ਧਮਾਈ, ਸੂਬੇ. ਸੁਖਜਿੰਦਰ ਸਿੰਘ ਉਪ ਪ੍ਰਧਾਨ ਤੇ ਹੋਰ ਹਾਜ਼ਰ ਹੋਏ |