ਬੱਲੂਆਣਾ, 9 ਮਈ (ਜਸਮੇਲ ਸਿੰਘ ਢਿੱਲੋਂ)-ਹਲਕੇ ਦੇ ਪਿੰਡ ਖੁੱਬਣ ਦੇ ਵਸਨੀਕ ਧਰਮਪ੍ਰੀਤ ਉਰਫ਼ ਸ਼ਨੀ (25) ਪੁੱਤਰ ਮੁਨਸ਼ੀ ਰਾਮ ਦੀ ਅਚਨਚੇਤ ਮੌਤ ਹੋ ਗਈ | ਸੀਤੋ ਗੰੁਨੋ੍ਹ ਚੌਂਕੀ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਇਤਲਾਹ ਮਿਲੀ ਸੀ ਕਿ ਪਿੰਡ ਖੁੱਬਣ ਵਿਖੇ ਇਕ ਵਿਅਕਤੀ ਦੀ ਭੇਦਭਰੀ ਹਾਲਤ ਵਿਚ ਮੌਤ ਹੋਈ ਹੈ | ਉਹ ਉਸ ਸਮੇਂ ਹੀ ਪੁਲਿਸ ਪਾਰਟੀ ਨਾਲ ਘਟਨਾ ਵਾਲੀ ਜਗ੍ਹਾ 'ਤੇ ਪੁੱਜ ਗਏ | ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਅਨੁਸਾਰ ਪਹਿਲਾ ਇਹ ਨੌਜਵਾਨ ਨਸ਼ੇ ਪੱਤੇ ਕਰਦਾ ਸੀ ਪਰੰਤੂ ਹੁਣ ਇਹ ਨਸ਼ੇ ਕਰਨਾ ਛੱਡ ਚੁੱਕਾ ਸੀ | ਪਰੰਤੂ ਮੌਕੇ 'ਤੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ | ਧਰਮਪ੍ਰੀਤ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਕੁੱਝ ਪ੍ਰੇਸ਼ਾਨ ਜਿਹਾ ਰਹਿੰਦਾ ਸੀ | ਚੌਂਕੀ ਇੰਚਾਰਜ ਲਖਵਿੰਦਰ ਸਿੰਘ ਨੇ ਦੱਸਿਆ ਕਿ ਮਾਪੇ ਕੱੁਝ ਸ਼ੱਕ ਜ਼ਾਹਿਰ ਕਰ ਰਹੇ ਹਨ ਜਿਸ ਕਾਰਨ ਲਾਸ਼ ਨੂੰ ਤੁਰੰਤ ਪੋਸਟਮਾਰਟਮ ਲਈ ਅਬੋਹਰ ਦੇ ਸਰਕਾਰੀ ਹਸਪਤਾਲ ਭਿਜਵਾ ਦਿੱਤਾ ਗਿਆ ਸੀ ਅਤੇ ਪੋਸਟਮਾਰਟਮ ਕਰ ਦਿੱਤਾ ਗਿਆ ਹੈ | ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |